ਸ੍ਰੀ ਮੁਕਤਸਰ ਸਾਹਿਬ : ਅੱਗ ਪੜ੍ਹਣ ਦੀ ਇੱਛਾ ਲਈ ਪੈਸੇ ਨਾ ਹੋਣ ਕਾਰਨ ਪਰੇਸ਼ਾਨ ਹੁਸ਼ਿਆਰ ਵਿਦਿਆਰਥੀ ਨੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ ਹੈ। ਇਹ ਦੁਖਦਾਇਕ ਮਾਮਲਾ ਪਿੰਡ ਚੱਕ ਸ਼ੇਰੇਵਾਲਾ ਤੋਂ ਸਾਹਮਣੇ ਆਇਆ ਹੈ। ਪਿੰਡ ਦੇ ਹੀ ਜਗਮੀਤ ਸਿੰਘ ਉਰਫ਼ ਵਿੱਕੀ ਨਾਮ ਦਾ ਵਿਦਿਆਰਥੀ ਬਾਰ੍ਹਵੀਂ ਦੀ ਪੜ੍ਹਾਈ ਤੋਂ ਬਾਅਦ ਅੱਗ ਪੜ੍ਹਣਾ ਚਾਹੁੰਦਾ ਸੀ। ਪਰ ਗਰੀਬ ਪਰਿਵਾਰ ਤੋਂ ਹੋਣ ਕਾਰਨ ਅਗਲੇਰੀ ਪੜ੍ਹਾਈ ਲਈ ਫੀਸ ਨਾ ਹੋਣ ਕਾਰਨ ਉਹ ਬਹੁਤ ਪਰੇਸ਼ਾਨੀ ਵਿੱਚ ਚੱਲ ਰਿਹਾ ਸੀ। ਦੁਖੀ ਹੋ ਕੇ ਇਸ ਨੌਜਵਾਨ ਨੇ ਆਪਣੀ ਜੀਵਨ ਲੀਲ੍ਹਾ ਹੀ ਸਮਾਪਤ ਕਰ ਲਈ।

ਆਰਥਿਕ ਤੰਗੀ ਤੋਂ ਪ੍ਰੇਸ਼ਾਨ ਪਰਿਵਾਰ ਕੋਲ ਪੜ੍ਹਾਈ ਕਰਵਾਉਣ ਲਈ ਪੈਸੇ ਨਹੀਂ ਸਨ। ਜਗਮੀਤ ਕਾਲਜ ਵਿੱਚ ਦਾਖ਼ਲੇ ਲਈ ਫੀਸ ਨਾਲ ਮਿਲਣ ਕਾਰਨ ਪ੍ਰੇਸ਼ਾਨ ਸੀ। ਮ੍ਰਿਤਕ ਨੌਜਵਾਨ ਦੀ ਵੱਡੀ ਭੈਣ ਦੀ ਪੜ੍ਹਾਈ ਦਾ ਖਰਚਾ ਉਸ ਦਾ ਤਾਇਆ ਚੁੱਕ ਰਿਹਾ ਹੈ ਅਤੇ ਉਹ ਫਰੀਦਕੋਟ ’ਚ ਉਨ੍ਹਾਂ ਕੋਲ ਹੀ ਰਹਿ ਕੇ ਪੜ੍ਹ ਰਹੀ ਹੈ। ਪੁਲਿਸ ਨੇ ਪੋਸਟਮਾਰਟਮ ਬਾਅਦ ਮ੍ਰਿਤਕ ਦੇਹ ਨੂੰ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।