‘ਦ ਖ਼ਾਲਸ ਬਿਊਰੋ :- ਕੋਰੋਨਾਵਾਇਰਸ ਕਾਰਨ ਚੱਲ ਰਹੇ ਲਾਕਡਾਊਨ ‘ਚ ਹੁਣ ਸਾਰੇ ਦੇਸ਼ਾਂ – ਵਿਦੇਸ਼ਾਂ ‘ਚ ਢਿੱਲ ਦਿੱਤੀ ਜਾ ਰਹੀ ਹੈ। ਜਿਸ ਸਬੰਧੀ ਦੁਬਈ ‘ਚ ਵੀ ਹੁਣ ਨਾਗਰਿਕਾਂ ਸਮੇਤ ਸੈਲਾਨੀਆਂ ਲਈ 7 ਜੁਲਾਈ ਤੋਂ ਕੌਮਾਂਤਰੀ ਸਰਹੱਦਾਂ ਖੋਲ੍ਹ ਦਿੱਤੀਆਂ ਹਨ ਜਿਸਤੋਂ ਬਾਅਦ ਬਾਹਰੀ ਵਿਦੇਸ਼ਾਂ ਦੇ ਲੋਕ ਆ ਸਕਣਗੇ, ਕਿਉਂਕਿ ਹੁਣ ਕੋਰੋਨਾ ਵਾਇਰਸ ਕਾਰਨ ਲੱਗੀਆਂ ਪਾਬੰਦੀਆਂ ‘ਚ ਢਿੱਲ ਦੇ ਦਿੱਤੀ ਗਈ ਹੈ।

ਇਸ ਸਬੰਧੀ ਕੁੱਝ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ । ਹਦਾਇਤਾਂ ਅਨੁਸਾਰ ਬਾਹਰੋਂ ਆਉਣ ਵਾਲੇ ਲੋਕਾਂ ਦਾ ਏਅਰਪੋਰਟ ‘ਤੇ ਟੈਸਟ ਕੀਤਾ ਜਾਵੇਗਾ। ਕੋਰੋਨਾ ਪੀੜਤ ਲੋਕਾਂ ਨੂੰ 14 ਦਿਨ ਕੁਆਰੰਟੀਨ ਹੋਣਾ ਲਾਜ਼ਮੀ ਹੋਵੇਗਾ।

ਆਉਣ ਵਾਲੇ ਸੈਲਾਨੀ ਆਪਣਾ ਕੋਵਿਡ-19 ਨੈਗੇਟਿਵ ਰਿਪੋਰਟ ਦਿਖਾਉਣਗੇ ਜਾਂ ਉਨ੍ਹਾਂ ਦਾ ਟੈਸਟ ਕੀਤਾ ਜਾਵੇਗਾ। ਕੋਰੋਨਾਵਾਇਰਸ ਨਾਲ ਪੀੜਤ ਲੋਕਾਂ ਨੂੰ 14 ਦਿਨਾਂ ਲਈ ਕੁਆਰੰਟੀਨ ਹੋਣਾ ਪਵੇਗਾ।