‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅੱਜ ਬਹੁ-ਚਰਚਿਤ ਡਰੱਗ ਕੇਸ ਉੱਤੇ ਸੁਣਵਾਈ ਨਾ ਹੋ ਸਕੀ। ਕੇਸ ਦੀ ਸੁਣਵਾਈ ਕਰ ਰਹੇ ਬੈਂਚ ਵਿੱਚੋਂ ਇੱਕ ਜੱਜ ਦੇ ਅੱਜ ਛੁੱਟੀ ਉੱਤੇ ਰਹਿਣ ਕਾਰਨ ਕੇਸ ਸੁਣਨ ਤੋਂ ਰਹਿ ਗਿਆ। ਕੇਸ ਦੀ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ। ਡਰੱਗ ਕੇਸ ਦੀ ਸੁਣਵਾਈ 6 ਦਸੰਬਰ ਨੂੰ ਹੋਈ ਸੀ ਅਤੇ ਅਦਾਲਤ ਨੇ ਦੋ ਦਿਨ ਲਗਾਤਾਰ 8 ਅਤੇ 9 ਦਸੰਬਰ ਨੂੰ ਸੁਣਵਾਈ ਕਰਨ ਦਾ ਫੈਸਲਾ ਸੁਣਾਇਆ ਸੀ।
