‘ਦ ਖ਼ਾਲਸ ਬਿਊਰੋ:- ਜ਼ਿਲਾ ਲੁਧਿਆਣਾ ਦੇ ਜਗਰਾਉਂ ਨੇੜਲੇ ਪਿੰਡ ਆਖਾੜਾ ਦੇ ਡਾ. ਹਰਦਿਆਲ ਸਿੰਘ ਸੈਂਬੀ ਕੋਲ 17 ਪੋਸਟ-ਗ੍ਰੈਜੂਏਟ ਡਿਗਰੀਆਂ ਸਮੇਤ 35 ਡਿਗਰੀਆਂ ਹਨ। ਉਹ ਇਸ ਦੁਨੀਆ ਦੇ ਸਭ ਤੋਂ ਪੜ੍ਹੇ ਲਿਖੇ ਵਿਅਕਤੀ ਹਨ। ਪੇਂਡੂ ਪਿਛੋਕੜ ਅਤੇ ਇੱਕ ਬਹੁਤ ਹੀ ਨਿਮਰ ਆਰਥਿਕ ਸਥਿਤੀ ਹੋਣ ਦੇ ਬਾਵਜੂਦ ਡਾ. ਐੱਚ.ਐੱਸ. ਸੈਂਬੀ ਨੇ ਲਗਾਤਾਰ ਡਿਗਰੀ ਤੋਂ ਬਾਅਦ ਡਿਗਰੀ ਹਾਸਲ ਕੀਤੀ, ਜੋ ਪਹਿਲਾਂ ਜ਼ਿਲ੍ਹੇ ਦੇ, ਫਿਰ ਪੰਜਾਬ ਦੇ, ਫਿਰ ਭਾਰਤ ਦੇ ਅਤੇ ਉਸ ਤੋਂ ਬਾਅਦ ਵਿਸ਼ਵ ਦੇ ਸਭ ਤੋਂ ਵੱਧ ਡਿਗਰੀਆਂ ਪ੍ਰਾਪਤ ਕਰਨ ਵਾਲੇ ਸ਼ਖਸ ਬਣੇ।
ਉਨ੍ਹਾਂ ਕੋਲ 21 ਪੋਸਟ-ਗ੍ਰੈਜੂਏਟ ਡਿਗਰੀਆਂ ਸਮੇਤ 14 ਡਿਗਰੀਆਂ ਗ੍ਰੈਜੂਏਟ ਪੱਧਰ ਦੀਆਂ ਹਨ। ਭਾਰਤ ਵਿੱਚ ਇੱਕ ਆਈ.ਏ.ਐੱਸ. ਜਾਂ ਆਈ.ਪੀ.ਐੱਸ. ਅਧਿਕਾਰੀ ਹੋਣ ਲਈ ਕਿਸੇ ਕੋਲ ਸਿਰਫ ਇੱਕ ਗ੍ਰੈਜੂਏਟ ਪੱਧਰ ਦੀ ਡਿਗਰੀ ਹੋਣੀ ਚਾਹੀਦੀ ਹੈ। ਸੈਂਬੀ ਨੇ ਮਾਪਿਆਂ ਦੇ ਅਨਪੜ੍ਹ ਹੋਣ ਅਤੇ ਕਾਲਜ ਜਾਣ ਲਈ ਆਪਣੇ ਮਾਤਾ-ਪਿਤਾ ਦੇ ਗੁੱਸੇ ਦਾ ਸਾਹਮਣਾ ਕਰਨ ਦੇ ਬਾਵਜੂਦ ਵੀ ਆਪਣੀ ਮਿਹਨਤ ਅਤੇ ਦਲੇਰ ਰਵੱਈਏ ਦੀ ਬਦੌਲਤ ਡਿਗਰੀਆਂ ਦੇ ਸੰਸਾਰ ਨੂੰ ਜਿੱਤ ਲਿਆ ਹੈ।
ਡਾ. ਹਰਦਿਆਲ ਸਿੰਘ ਸੈਂਬੀ ਦਾ ਜਨਮ 10 ਜੂਨ, 1942 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਅਖਾੜਾ ਵਿੱਚ ਹੋਇਆ। ਉਹ ਮਿਲਟਰੀ ਇੰਜੀਨੀਅਰਿੰਗ ਸੇਵਾ (ਐੱਮ. ਈ. ਐੱਸ.) ਵਿੱਚ ਕਰਨਲ-ਰੈਂਕ ਦੇ ਅਫਸਰ ਰਹੇ ਹਨ ਅਤੇ ਅੱਜ ਉਹ ਆਪਣੇ ਬੱਚਿਆਂ ਅਤੇ ਪੋਤਰੇ-ਪੋਤਰੀਆਂ ਨਾਲ ਇੱਕ ਵਧੀਆ ਰਿਟਾਇਰਡ ਜੀਵਨ ਬਿਤਾ ਰਹੇ ਹਨ।
ਉਨ੍ਹਾਂ ਨੇ ਹੇਠ ਲਿਖੀਆਂ ਡਿਗਰੀਆਂ ਪ੍ਰਾਪਤ ਕੀਤੀਆਂ ਹਨ :-
- MA (English)
- MA (Punjabi)
- MA (Economics)
- MA (Public Administration)
- MA (Philosophy)
- MA (Gandhian and Peace Studies)
- MA (Political Science)
- MA (History)
- MA (Defence and Strategy)
- MA (Ancient History, Culture and Archeology)
- MA (Sociology)
- MA (Sikh Studies)
- MA (Religious Studies)
- MA (Women Studies)
- MA (Hindi)
- MA (Journalism and Mass Communication)
- Post Graduate Diploma (PGD) in Gandhian Studies
- PGD in Adi Granth Acharya,
- PGD in Population Education,
- PGD in Mass Communication
- PGD in Human Rights and Duties
- LLB
- Diploma in Guru Granth Studies,
- Diploma of Office Organization and Procedures
- Diploma in Civil Engineering
- AMIE
- AMISE
- Shiksha Visharad (Equivalent to B.Ed.)
- Diploma in Medicine and Homeopathy (Gold Medalist)
- RMP (Homeopathy)
- RMP (Ayurveda)
- Ayurveda Rattan (Equivalent to BAMS)
- Gyani
- Vidwan
- Junior Management Course
Comments are closed.