India

ਸਾਬਕ ਪ੍ਰਧਾਨਾ ਮੰਤਰੀ ਡਾ. ਮਨਮੋਹਨ ਸਿੰਘ ਏਮਜ਼ ‘ਚ ਦਾਖ਼ਲ

‘ਦ ਖ਼ਾਲਸ ਬਿਊਰੋ :- ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਡਾਕਟਰ ਮਨਮੋਹਨ ਸਿੰਘ (87) ਨੂੰ ਕੱਲ੍ਹ ਰਾਤ ਸਿਹਤ ਵਿਗੜਨ ਕਾਰਨ ਏਮਜ਼ ਵਿੱਚ ਭਰਤੀ ਕਰਾਇਆ ਹੈ। ਉਨ੍ਹਾਂ ਨੂੰ ਛਾਤੀ ਵਿੱਚ ਦਰਦ ਦੀ ਤਕਲੀਫ਼ ਹੋਣ ਕਾਰਨ ਤੁਰੰਤ ਰਾਤ 8:45 ਏਮਜ਼ ਲਿਜਾਇਆ ਗਿਆ ਹੈ। ਉਨ੍ਹਾਂ ਨੂੰ ਕਾਰਡੀਓਲੌਜੀ ਮਾਹਿਰ ਡਾਕਟਰ ਨਰੇਸ਼ ਨਾਇਕ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਡਾਕਟਰ ਮਨਮੋਹਨ ਸਿੰਘ 2004 ਤੋਂ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ ਹਨ। ਅਤੇ ਅਰਥ ਸ਼ਾਸਤਰ ਦੀ ਦੁਨੀਆਂ ਵਿੱਚ ਉਨ੍ਹਾਂ ਦਾ ਦੁਨੀਆਂ ਭਰ ਵਿੱਚ ਨਾਮ ਰਿਹਾ ਹੈ। ਡਾ. ਮਨਮੋਹਨ ਸਿੰੰਘ ਪਾਕਿਸਤਾਨ ਵਿੱਚ ਰਹਿ ਗਏ ਗਾਹ ਨਾਮ ਦੇ ਕਸਬੇ ‘ਚ ਪੈਦਾ ਹੋਏ ਸਨ। ਉਹ ਔਕਸਫੋਰਡ ਯੂਨੀਵਰਸਿਟੀ ਤੋਂ ਡਾਕਟਰੇਟ ਲੈਣ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪੜ੍ਹਾਉਣ ਲੱਗੇ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਨਾਲ ਕੰਮ ਕੀਤਾ ਅਤੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵੀ ਰਹੇ।
ਵਿਸ਼ਵ ਪੱਧਰ ਉੱਤੇ ਉਨ੍ਹਾਂ ਦੀ ਅਮਰੀਕਾ ਨਾਲ ਨਿਊਕਲੀਅਰ ਐਨਰਜੀ ਡੀਲ ਵੇਲੇ ਸਾਖ ਨਜ਼ਰ ਆਈ। ਉਨ੍ਹਾਂ ਪਿੱਛੇ ਪਰਿਵਾਰ ਵਿੱਚ ਉਨ੍ਹਾਂ ਦੀ ਪਤਨੀ ਗੁਰਸ਼ਰਨ ਕੌਰ ਹਨ ਅਤੇ ਤਿੰਨ ਧੀਆਂ।

ਡਾਕਟਰ ਨਰੇਸ਼ ਨਾਇਕ ਦੀ ਜਾਣਕਾਰੀ ਮੁਤਾਬਕ ਡਾ. ਮਨਮੋਹਨ ਸਿੰਘ ਦੀ ਹਾਲਤ ਹੁਣ ਸਥਿਰ ਦੱਸੀ ਜਾ ਰਹੀ ਹੈ। ਅਤੇ ਕਾਂਗਰਸ ਪਾਰਟੀ ਸਮੇਤ ਮਨਮੋਹਨ ਸਿੰਘ ਦੇ ਪਰਿਵਾਰ ਮੈਂਬਰ ਤੇ ਸਗੇ ਸੰਬੰਧੀ ਰਿਸ਼ਤੇਦਾਰ ਲੋਕ ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕਰ ਰਹੇ ਹਨ।