Punjab

ਚੀਮਾ ਨੇ ਘੇਰੀ ਪੰਜਾਬ ਸਰਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਮੂੰਗੀ ਦੀ ਫਸਲ ਦੀ ਸਹੀ ਕੀਮਤ ਨਾ ਮਿਲਣ ‘ਤੇ ਵਿਧਾਇਕ ਅਮਨ ਅਰੋੜਾ ਦੇ ਘਰ ਅੱਗੇ ਕਿਸਾਨਾਂ ਨੇ ਧਰਨਾ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਿਸਾਨਾਂ ਦੇ ਇਸ ਧਰਨੇ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੂੰਗੀ ਨੂੰ ਐੱਮਐੱਸਪੀ ਖਰੀਦਣ ਦੇ ਦਾਅਵੇ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਚੀਮਾ ਨੇ ਕਿਹਾ ਕਿ 70 ਫ਼ੀਸਦੀ ਮੂੰਗੀ ਫੇਲ੍ਹ ਹੋ ਗਈ ਹੈ। ਮੂੰਗੀ ਦਾ ਰੰਗ ਪਸੰਦ ਨਹੀਂ ਆ ਰਿਹਾ। ਆੜਤੀਆਂ ਨੂੰ ਮੂੰਗੀ ਦੀ ਫਸਲ ਖਰੀਦ ਵਿੱਚੋਂ ਬਾਹਰ ਕੱਢ ਦਿੱਤਾ ਹੈ।