India

ਮੈਡਲ ਜਿੱਤਣ ਵਾਲੀ ਚਾਨੂ ਸਾਰੀ ਉਮਰ ਖਾਊਗੀ ਫ੍ਰੀ ਪੀਜ਼ਾ, ਵੇਖੋ ਕਿਸਨੇ ਕੀਤਾ ਆਫਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਟੋਕਿਓ ਉਲੰਪਿਕ ਵਿੱਚ ਭਾਰਤ ਲਈ ਪਹਿਲਾ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਨੂੰ ਪੀਜ਼ਾ ਬਣਾਉਣ ਵਾਲੀ ਕੰਪਨੀ ਡਾਮੀਨੋਜ ਨੇ ਸਾਰੀ ਉਮਰ ਲਈ ਫ੍ਰੀ ਪੀਜ਼ਾ ਆਫਰ ਕੀਤਾ ਹੈ। ਇੱਥੇ ਥੋੜ੍ਹਾ ਜਿਹਾ ਦੱਸ ਦਈਏ ਕਿ ਇਕ ਨਿਜੀ ਟੀਵੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਚਾਨੂ ਨੇ ਕਿਹਾ ਸੀ ਕਿ ਸਭ ਤੋਂ ਪਹਿਲਾਂ ਮੈਂ ਪੀਜ਼ਾ ਖਾਵਾਂਗੀ, ਬਹੁਤ ਦਿਨ ਹੋ ਗਿਆ ਪੀਜ਼ਾ ਖਾਧੇ।

ਬਸ, ਫਿਰ ਕੀ ਸੀ, ਚਾਨੂ ਦੀ ਇਸ ਖਵਾਹਿਸ਼ ਨੂੰ ਪੂਰਾ ਕਰਨ ਲਈ ਕੰਪਨੀਆਂ ਵਿੱਚ ਹੋੜ ਮਚ ਗਈ ਤੇ ਸਿਲਵਰ ਮੈਡਲ ਜਿੱਤਣ ਵਾਲੀ ਚਾਨੂ ਨੂੰ ਡੋਮੀਨੋਜ ਨੇ ਸਾਰੀ ਉਮਰ ਲਈ ਫ੍ਰੀ ਪੀਜ਼ਾ ਆਫਰ ਕਰ ਦਿੱਤਾ। ਕੰਪਨੀ ਨੇ ਬਕਾਇਦਾ ਐਲਾਨ ਕੀਤਾ ਹੈ ਕਿ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਚਾਨੂ ਨੀ ਹਮੇਸ਼ਾ ਲਈ ਫ੍ਰੀ ਪੀਜ਼ਾ ਦਿੱਤਾ ਜਾਵੇਗਾ।

ਜਿੱਥੇ ਪੂਰਾ ਦੇਸ਼ ਟੋਕਿਓ ਉਲੰਪਿਕ ਵਿਚ ਕਮਾਲ ਕਰਨ ਵਾਲੀ ਚਾਨੂ ਨੂੰ ਵਧਾਈਆਂ ਦੇ ਰਿਹਾ ਹੈ, ਉੱਥੇ ਰਾਸ਼ਟਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਬਾਲੀਵੁਡ ਦੀਆਂ ਮਸ਼ਹੂਰ ਹਸਤੀਆਂ ਅਮਿਤਾਭ ਬੱਚਨ, ਅਭਿਸ਼ੇਕ ਬੱਚਨ ਤੇ ਸਵਰਾ ਭਾਸਕਰ ਨੇ ਉਨ੍ਹਾ ਨੂੰ ਦੇਸ਼ ਦਾ ਮਾਣ ਦੱਸਿਆ ਹੈ।

ਜ਼ਿਕਰਯੋਗ ਹੈ ਕਿ ਡਾਮੀਨੋਜ ਇਕ ਅਮਰੀਕਨ ਮਲਟੀਨੈਸ਼ਨਲ ਪੀਜਾ ਰੈਸਟੋਰੈਂਟਸ ਦੀ ਚੇਨ ਹੈ। ਜਿਸਦੀ ਸ਼ੁਰੂਆਤ 1960 ਵਿਚ ਹੋਈ ਸੀ। ਹਾਲਾਂਕਿ ਫਾਸਟ ਫੂਡ ਖਾਣੇ ਸਹਿਤ ਲਈ ਕੋਈ ਬਹੁਤੇ ਚੰਗੇ ਨਹੀਂ ਹਨ।