‘ਦ ਖ਼ਾਲਸ ਬਿਊਰੋ :- ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਪਾਲਤੂ ਕੁੱਤੇ ਅਤੇ ਬਿੱਲੀਆਂ ਦਾ ਕੋਰੋਨਾ ਲੱਛਣ ਦਿਸਣ ‘ਤੇ ਕੋਵਿਡ -19 ਲਈ ਟੈਸਟ ਕੀਤਾ ਜਾਵੇਗਾ। ਸਿਓਲ ਸ਼ਹਿਰ ਦੇ ਸਥਾਨਕ ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ ਹੈ। ਅਜੇ ਕੁੱਝ ਹਫ਼ਤੇ ਪਹਿਲਾਂ ਹੀ ਦੇਸ਼ ਵਿੱਚ ਇੱਕ ਬਿੱਲੀ ਵਿੱਚ ਕੋਵਿਡ -19 ਦਾ ਖੁਲਾਸਾ ਹੋਇਆ ਹੈ।
