ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕੁੱਤੇ ਇਨਸਾਨਾਂ ਦੇ ਸਭ ਤੋਂ ਨੇੜੇ ਰਹਿਣ ਵਾਲੇ ਜਾਨਵਰਾਂ ਵਿੱਚੋਂ ਗਿਣੇ ਜਾਂਦੇ ਹਨ ਤੇ ਇਨਸਾਨ ਕੁੱਤਿਆਂ ਦੀ ਵਫਾਦਾਰੀ ਦੇ ਵੀ ਹਮੇਸ਼ਾ ਕਸੀਦੇ ਗਾਉਂਦਾ ਹੈ। ਪਰ ਜਿਸ ਕੁੱਤੇ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਸੰਗੀਤ ਨੂੰ ਬੜਾ ਪਿਆਰ ਕਰਦਾ ਹੈ ਤੇ ਕਦੀ ਕਦੀ ਆਪਣੇ ਮਾਲਿਕ ਦੀ ਗਿਟਾਰ ਉੱਤੇ ਗਾ ਵੀ ਲੈਂਦਾ ਹੈ।

ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਇਕ ਵੀਡੀਓ ਵਿਚ ਇਕ ਕੁੱਤਾ ਆਪਣੇ ਮਾਲਿਕ ਨਾਲ ਬੈਠਾ ਹੈ ਤੇ ਉਹ ਗਿਟਾਰ ਦੀ ਧੁੰਨ ਉੱਤੇ ਵਿਚ ਵਿਚਾਲੇ ਸੁਰ ਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਵੀਡੀਓ ਵੇਖਣ ਵਾਲੇ ਹੋ ਸਕਦਾ ਹੈ ਕਿ ਇਹ ਕਹਿਣ ਕਿ ਉਹ ਸਿਰਫ ਕੋਈ ਹਰਕਤ ਕਰ ਰਿਹਾ ਹੈ, ਪਰ ਉਸਦੇ ਮਾਲਿਕ ਦੇ ਚਿਹਰੇ ਉੱਤੇ ਖੁਸ਼ੀ ਵੀ ਹੈ ਕਿ ਉਸਦਾ ਕੁੱਤਾ ਗਿਟਾਰ ਦੇ ਨਾਲ ਸੁਰ ਮਿਲਾ ਰਿਹਾ ਹੈ। ਇਸ ਘਟਨਾ ਦੀ ਵੀਡੀਓ ਲਗਾਤਾਰ ਸੋਸ਼ਲ ਵਾਇਰਲ ਹੋ ਰਹੀ ਹੈ। ਅਸੀਂ ਹੇਠਾਂ ਲਿੰਕ ਦੇ ਰਹੇ ਹਾਂ ਜੋ ਯੂਟਿਊਬ ਤੋਂ ਇਸ ਵੀਡੀਓ ਨੂੰ ਸਾਂਝਾ ਕਰਨ ਵਾਲੇ ਦਾ ਹੋ ਸਕਦਾ ਹੈ।