India

ਇਨਸਾਨ ਦਾ ਕੁੱਤੇ ਨਾਲ ਅਜਿਹਾ ਵਤੀਰਾ ਸੁਣ ਕੇ ਰੂਹ ਕੰਭ ਜਾਵੇ !ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਲਿਆ ਨੋਟਿਸ

Dog death penality by owner

ਬਿਊਰੋ ਰਿਪੋਰਟ : ਇੱਕ ਹੈਰਾਨ ਕਰਨ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ਵਿੱਚ ਕੁੱਤੇ ਨੂੰ ਬੜੀ ਹੀ ਬੇਦਰਦੀ ਨਾਲ 2 ਨੌਜਵਾਨ ਫਾਂਸੀ ਦੇ ਰਹੇ ਹਨ। 33 ਸੈਕੰਡ ਦੇ ਇਸ ਵੀਡੀਓ ਵਿੱਚ ਕੁੱਤੇ ਨੂੰ ਜੰਜੀਰਾਂ ਨਾਲ ਬੰਨਿਆ ਹੋਇਆ ਹੈ। ਉਸ ਦੇ ਗਲੇ ਵਿੱਚ ਰੱਸੀ ਪਾਈ ਹੋਈ ਸੀ, ਵੀਡੀਓ ਵਿੱਚ ਇਕ ਸ਼ਖ਼ਸ ਵੀ ਨਜ਼ਰ ਆ ਰਿਹਾ ਹੈ ਜੋ ਦੋਵੇ ਨੌਜਵਾਨਾਂ ਨਾਲ ਗੱਲ ਕਰ ਰਿਹਾ ਹੈ । ਦੱਸਿਆ ਜਾ ਰਿਹਾ ਹੈ ਮਾਲਕ ਦੇ ਕਹਿਣ ‘ਤੇ ਵੀ ਨੌਜਵਾਨਾਂ ਨੇ ਕੁੱਤੇ ਨੂੰ ਫਾਂਸੀ ਦਿੱਤੀ ਸੀ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਪੁੱਛ-ਗਿੱਛ ਦੇ ਲਈ ਦੋਵੇ ਨੌਜਵਾਨਾਂ ਨੂੰ ਬੁਲਾਇਆ ਸੀ । ਘਟਨਾ ਗਾਜ਼ੀਆਬਾਦ ਦੇ ਲੋਨੀ ਇਲਾਕੇ ਦੀ ਦੱਸੀ ਜਾ ਰਹੀ ਹੈ ।

ਪਿੰਡ ਵਾਲਿਆਂ ਦਾ ਇਲਜ਼ਾਮ

ਕੁੱਤੇ ਨੂੰ ਫਾਂਸੀ ਦੇਣ ਦਾ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਹੈ ਜਿਸ ਤੋਂ ਬਾਅਦ ਲੋਨੀ ਪਿੰਡ ਦੇ ਲੋਕ ਡਰ ਗਏ ਹਨ। ਉਨ੍ਹਾਂ ਦਾ ਕਹਿਣਾ ਹੈ ਜਿਸ ਕੁੱਤੇ ਨੂੰ ਲਟਕਾਇਆ ਸੀ ਉਹ ਪਿੰਡ ਵਾਲਿਆਂ ਨੂੰ ਪਰੇਸ਼ਾਨ ਕਰ ਰਿਹਾ ਸੀ ਬੱਚਿਆਂ ਅਤੇ ਬਜ਼ੁਰਗਾਂ ਨੂੰ ਕੱਟ ਰਿਹਾ ਸੀ । ਕੁੱਤੇ ਨੂੰ ਕੋਈ ਬਿਮਾਰੀ ਹੋ ਗਈ ਸੀ ਜਿਸ ਦੀ ਵਜ੍ਹਾ ਕਰਕੇ ਉਹ ਪਾਗਲ ਹੋ ਗਿਆ ਸੀ। ਜਿਸ ਤੋਂ ਬਾਅਦ ਨੌਜਵਾਨਾਂ ਨੇ ਉਸ ਨੂੰ ਮਾਰਨ ਦਾ ਪਲਾਨ ਬਣਾਇਆ। ਉਧਰ ਪੁਲਿਸ ਨੇ ਕੁੱਤੇ ਦੇ ਮਾਲਕ ਖਿਲਾਫ਼ ਪਾਲਤੂ ਜਾਨਵਰ ਨੂੰ ਬੇਦਰਦੀ ਨਾਲ ਮਾਰਨ ਦੀ ਧਾਰਾ ਅਧੀਨ ਮਾਮਲਾ ਦਰਜ ਕਰ ਲਿਆ ਹੈ । ਹਾਲਾਂਕਿ ਮਾਲਕ ਦੱਸ ਰਿਹਾ ਹੈ ਕਿ ਕੁੱਤਾ ਬਿਮਾਰ ਸੀ । ਪਰ ਜਿਸ ਤਰ੍ਹਾਂ ਨਾਲ ਉਸ ਨੂੰ ਮਾਰਿਆ ਗਿਆ ਹੈ ਉਹ ਸੰਗੀਨ ਅਪਰਾਧ ਵਿੱਚ ਆਉਂਦਾ ਹੈ। ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਇਸ ਪੂਰੀ ਘਟਨਾ ਦਾ ਨੋਟਿਸ ਲਿਆ ਹੈ । ਪੰਜਾਬ ਵਿੱਚ ਵੀ ਕੁੱਤੇ ਵੱਡੀ ਪਰੇਸ਼ਾਨੀ ਬਣ ਗਿਆ ਹੈ । 2019 ਵਿੱਚ ਪੰਜਾਬ ਵਿੱਚ ਕੁੱਤਿਆਂ ਦੀ ਦਹਿਸ਼ਤ ਦੇ ਅੰਕੜੇ ਡਰਾਉਣ ਵਾਲੇ ਹਨ। ਪੂਰੇ ਪੰਜਾਬ ਵਿੱਚੋਂ 2019 ਵਿੱਚ 1 ਲੱਖ 35 ਹਜ਼ਾਰ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਸੀ । ਜਲੰਧਰ ਵਿੱਚ ਸਭ ਤੋਂ ਵੱਧ ਕੁੱਤਿਆਂ ਦੇ ਕੱਟਣ ਦੇ ਮਾਮਲੇ ਆਏ ਸਨ। ਕੁਝ ਮਹੀਨੇ ਪਹਿਲਾਂ ਇੱਕ ਜ਼ੋਮੈਟੇ ਦੇ ਮੁਲਾਜ਼ਮ ਨੂੰ ਲਿਫਟ ਵਿੱਚ ਕੁੱਤੇ ਨੇ ਬੁਰੀ ਤਰ੍ਹਾਂ ਕੱਟ ਲਿਆ ਸੀ । ਗਾਜ਼ੀਆਬਾਦ ਦੇ ਅਪਾਰਟਮੈਂਟ ਵਿੱਚ ਇਕ ਮਹਿਲਾ ਕੁੱਤੇ ਨੂੰ ਲਿਫਟ ਵਿੱਚ ਲੈਕੇ ਜਾ ਰਹੀ ਸੀ ਤਾਂ ਕੁੱਤੇ ਨੇ ਬੱਚੇ ‘ਤੇ ਹਮਲਾ ਕੀਤਾ, ਪਰ ਮਹਿਲਾ ਇਸ ਦੀ ਪਰਵਾ ਕੀਤੇ ਬਗੈਰ ਨਿਕਲ ਗਈ। ਬਾਅਦ ਵਿੱਚੋਂ ਮਹਿਲਾ ਖਿਲਾਫ਼ ਕੇਸ ਵੀ ਦਰਜ ਹੋਇਆ ਸੀ ।

ਨੋਇਡਾ ਵਿੱਚ ਪਾਲਤੂ ਕੁੱਤੇ ਨੂੰ ਲੈਕੇ ਨਵਾਂ ਨਿਯਮ

ਉੱਤਰ ਪ੍ਰਦੇਸ਼ ਦੇ ਨੋਇਡਾ ਸ਼ਹਿਰ ਵਿੱਚ ਪ੍ਰਸ਼ਾਸਨ ਨੇ ਪਾਲਤੂ ਕੁੱਤਿਆਂ ਨੂੰ ਲੈਕੇ ਨਵਾਂ ਨਿਯਮ ਤਿਆਰ ਕੀਤਾ ਹੈ। ਜਿਸ ਮੁਤਾਬਿਕ ਜੇਕਰ ਕਿਸੇ ਪਾਲਤੂ ਕੁੱਟੇ ਨੇ ਕੱਟਿਆਂ ਤਾਂ ਮਾਲਕ ਨੂੰ 10 ਹਜ਼ਾਰ ਤੱਕ ਦਾ ਜੁਰਮਾਨਾ ਦੇਣਾ ਹੋਵੇਗਾ। ਇਸ ਤੋਂ ਇਲਾਵਾ 31 ਮਾਰਚ 2023 ਤੱਕ NPRA ਦੇ ਜ਼ਰੀਏ ਨੋਇਡਾ ਵਿੱਚ ਕੁੱਤੇ ਅਤੇ ਬਿਲੀਆਂ ਦੋਵਾਂ ਦਾ ਰਜਿਸਟ੍ਰੇਸ਼ਨ ਜ਼ਰੂਰੀ ਕਰ ਦਿੱਤਾ ਗਿਆ ਸੀ । ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਨਿਰਦੇਸ਼ ਜਾਰੀ ਕਰਦੇ ਹੋਏ ਕਿਹਾ ਸੀ ਕਿ ਕੁੱਤਿਆਂ ਨੂੰ ਐਂਟੀਰੇਬੀਜ਼ ਦੇ ਇੰਜੈਕਸ਼ਨ ਲੱਗਣੇ ਜ਼ਰੂਰੀ ਹੋਣਗੇ । ਜੇਕਰ ਮਾਲਕ ਨੇ ਅਜਿਹਾ ਨਹੀਂ ਕੀਤਾ ਤਾਂ 2 ਹਜ਼ਾਰ ਤੱਕ ਜੁਰਮਾਨਾ ਲਗਾਉਣ ਦਾ ਫੈਸਲਾ ਲਿਆ ਗਿਆ ਸੀ ।