ਬਿਉਰੋ ਰਿਪੋਰਟ: ਪੰਜਾਬ ਅਤੇ ਹਰਿਆਣਾ ਵਿੱਚ ਦਿਵਾਲੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰਿਆਣਾ ਵਿੱਚ ਅੱਜ ਜ਼ਿਆਦਾਤਰ ਥਾਵਾਂ ’ਤੇ ਦੀਵਾਲੀ ਮਨਾਈ ਗਈ ਜਦਕਿ ਪੰਜਾਬ ’ਚ ਕਈ ਥਾਵਾਂ ’ਤੇ ਭਲਕੇ ਦੀਵਾਲੀ ਮਨਾਈ ਜਾਵੇਗੀ। ਦੁਕਾਨਾਂ, ਘਰਾਂ ਅਤੇ ਮੰਦਰਾਂ ਨੂੰ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਗਿਆ। ਰਾਤ ਢਲਦਿਆਂ ਹੀ ਅਸਮਾਨ ਵਿੱਚ ਆਤਿਸ਼ਬਾਜ਼ੀ ਸ਼ੁਰੂ ਹੋ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਅਧਿਕਾਰੀਆਂ ਨਾਲ ਦਿਵਾਲੀ ਦਾ ਤਿਉਹਾਰ ਮਨਾਇਆ। ਇਸ ਦੌਰਾਨ ਉਨ੍ਹਾਂ ਦੇ ਨਾਲ ਡੀਜੀਪੀ ਗੌਰਵ ਯਾਦਵ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਜੂਦ ਸਨ।
Today, called-on Hon’ble Chief Minister @BhagwantMann, along with senior IPS officers, to extend festive greetings on the occasion of #Diwali & #BandiChhorDivas and reinforce our commitment to maintaining peace and harmony across the state.
Reaffirmed the force’s vigilance to… pic.twitter.com/AM7m88C0tm
— DGP Punjab Police (@DGPPunjabPolice) October 31, 2024
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਲਾਡਵਾ ਸਥਿਤ ਬਾਬਾ ਬੰਸੀਵਾਲਾ ਬਿਰਧ ਆਸ਼ਰਮ ਅਤੇ ਸਾਕਸ਼ੀ ਬਾਲਕੁੰਜ ਆਸ਼ਰਮ ਦਾ ਦੌਰਾ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨਾਲ ਦੀਵਾਲੀ ਮਨਾਈ। ਉਨ੍ਹਾਂ ਨੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਮਠਿਆਈਆਂ ਖੁਆਈਆਂ ਅਤੇ ਉਨ੍ਹਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।
किसान भवन बबैन पहुंचे अपने परिवारजनों से भेंट कर उनका हाल-चाल जाना और दीपावली के पावन पर्व की बधाई एवं शुभकामनाएं दी। pic.twitter.com/5fp0uVvzOg
— Nayab Saini (@NayabSainiBJP) October 31, 2024
ਸੀਐਮ ਸੈਣੀ ਨੇ ਕਿਹਾ ਕਿ ਇਸ ਦਿਨ ਭਗਵਾਨ ਸ਼੍ਰੀ ਰਾਮ ਅਯੁੱਧਿਆ ਪਰਤੇ ਸਨ ਅਤੇ ਇਸ ਮੌਕੇ ਦੀਵਾਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਅਯੁੱਧਿਆ ‘ਚ ਸ਼੍ਰੀ ਰਾਮ ਜੀ ਦਾ ਵਿਸ਼ਾਲ ਮੰਦਰ ਬਣਾਇਆ ਗਿਆ ਹੈ ਅਤੇ ਇਸ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ ਹੈ।