Punjab

ਸਾਲ ਦੇ ਆਖਰੀ ਦਿਨ ਪੰਜਾਬ ਦੇ ਇਸ ਸ਼ਹਿਰ ‘ਚ ਹੋਵੇਗਾ ਦਿਲਜੀਤ ਦਾ ਸ਼ੋਅ

ਬਿਉਰੋ ਰਿਪੋਰਟ – ਉੱਘੇ ਪੰਜਾਬੀ ਗਾਇਕ ਅਤੇ ਕਲਾਕਾਰ ਦਿਲਜੀਤ ਦੁਸਾਂਝ (Diljit Dosanjh) ਪਿਛਲੇ ਕਈ ਮਹਿਨੀਆਂ ਤੋਂ ਵੱਖ-ਵੱਖ ਥਾਵਾਂ ‘ਤੇ ਆਪਣੇ ਸ਼ੋਅ ਕਰ ਰਹੇ ਹਨ। ਉਨ੍ਹਾਂ ਦਾ ਸਾਲ ਦਾ ਆਖਰੀ ਸ਼ੋਅ 31 ਦਸੰਬਰ ਨੂੰ ਲੁਧਿਆਣਾ ਵਿਚ ਹੋਵੇਗਾ। ਇਸ ਦੇ ਨਾਲ ਹੀ ਉਹ ਨਵੇਂ ਸਾਲ ਦੀ ਆਮਦ ਦਾ ਜਸ਼ਨ ਮਨਾਉਣਗੇ। ਇਸ ਦੀ ਜਾਣਕਾਰੀ ਖੁਦ ਦਿਲਜੀਤ ਦੁਸਾਂਝ ਵੱਲੋਂ ਦਿੱਤੀ ਗਈ ਹੈ। ਦੱਸ ਦੇਈਏ ਕਿ ਦਿਲਜੀਤ ਦੇ ਇਸ ਐਲਾਨ ਨਾਲ ਪੰਜਾਬ ਸਮੇਤ ਆਲੇ ਦੁਆਲੇ ਦੇ ਸੂਬਿਆਂ ਦੇ ਲੋਕਾਂ ਵਿਚ ਖੁਸ਼ੀ ਦਾ ਆਲਮ ਹੈ ਅਤੇ ਉਸ ਦੇ ਪ੍ਰਸ਼ੰਸਕਾਂ ਵਿਚ ਖੁਸ਼ੀਆਂ ਦਾ ਆਲਮ ਹੈ। ਦੱਸ ਦੇਈਏ ਕਿ ਦਿਲਜੀਤ ਦੇ ਪਿਛਲੇ ਸ਼ੋਆਂ ਦੇ ਵਿਚ ਕਈ-ਕਈ ਲੋਕਾਂ ਨੂੰ ਟਿਕਟਾਂ ਨਹੀਂ ਮਿਲੀਆਂ ਸਨ ਅਤੇ ਹੁਣ ਲੁਧਿਆਣਾ ਕੰਸਰਟ ਲਈ ਅੱਜ ਤੋੋਂ ਹੀ ਆਨਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ।

ਇਹ ਵੀ ਪੜ੍ਹੋ –  ਤਰਨ ਤਾਰਨ ‘ਚ ਝੂਠੇ ਮੁਕਾਬਲੇ ਦੇ ਮਾਮਲੇ ‘ਚ ਅਦਲਾਤ ਅੱਜ ਦੇਵੇਗਾ ਸਜ਼ਾ