India International Manoranjan Punjab

ਦਿਲਜੀਤ ਦੋਸਾਂਝ ਫ਼ਿਲਮ ‘ਚਮਕੀਲਾ’ ਲਈ ‘ਬੈਸਟ ਐਕਟਰ’ ਸ਼੍ਰੇਣੀ ’ਚ ਨਾਮਜ਼ਦ

ਬਿਊਰੋ ਰਿਪੋਰਟ (26 ਸਤੰਬਰ, 2025): ਦਿਲਜੀਤ ਦੋਸਾਂਝ ਨੇ ਇੱਕ ਵਾਰ ਫਿਰ ਦੇਸ਼ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦਾ ਮਾਣ ਵਧਾਇਆ ਹੈ। ਦਿਲਜੀਤ ਦੋਸਾਂਝ ਨੂੰ ਉਸਦੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ‘ਬੈਸਟ ਐਕਟਰ’ ਸ਼੍ਰੇਣੀ ਵਿੱਚ ਵੱਕਾਰੀ ਅੰਤਰਰਾਸ਼ਟਰੀ ਐਮੀ ਪੁਰਸਕਾਰ 2025 ਲਈ ਨਾਮਜ਼ਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਇਮਤਿਆਜ਼ ਅਲੀ ਵੱਲੋਂ ਬਣਾਈ ਇਸ ਫ਼ਿਲਮ ਨੂੰ ਵੀ ਵੱਖਰੀ ਪਛਾਣ ਮਿਲੀ ਹੈ।

ਨੈੱਟਫਲਿਕਸ ਉਤੇ ਰਿਲੀਜ਼ ਹੋਈ ਫ਼ਿਲਮ ਅਮਰ ਸਿੰਘ ਚਮਕੀਲਾ ਵਿੱਚ ਦਿਲਜੀਤ ਨੇ ਚਮਕੀਲਾ ਦੀ ਮੁੱਖ ਭੂਮਿਕਾ ਨਿਭਾਈ ਸੀ। ਦਿਲਜੀਤ ਤੋਂ ਇਲਾਵਾ, ਪਰਿਣੀਤੀ ਚੋਪੜਾ ਨੇ ਚਮਕੀਲਾ ਦੀ ਪਤਨੀ ਅਮਰਜੋਤ ਦੀ ਭੂਮਿਕਾ ਨਿਭਾਈ। ਇਸ ਫ਼ਿਲਮ ਦਾ ਨਿਰਦੇਸ਼ਨ ‘ਜਬ ਵੀ ਮੈੱਟ’ ਅਤੇ ‘ਤਮਾਸ਼ਾ’ ਫੇਮ ਦੇ ਇਮਤਿਆਜ਼ ਅਲੀ ਨੇ ਕੀਤਾ ਸੀ। ਇਹ ਫਿਲਮ ਪੰਜਾਬੀ ਗਾਇਕ ਜੋੜੀ ਅਮਰ ਸਿੰਘ ਚਮਕੀਲਾ ਅਤੇ ਉਨ੍ਹਾਂ ਦੀ ਪਤਨੀ ਅਮਰਜੋਤ ਦੇ ਵਿਵਾਦਪੂਰਨ ਜੀਵਨ ਅਤੇ ਕਤਲ ’ਤੇ ਆਧਾਰਿਤ ਸੀ।

ਫ਼ਿਲਮ ਦੇ ਗਾਣੇ ਅਤੇ ਚਮਕੀਲਾ ਦੇ ਰੂਪ ਵਿੱਚ ਦਿਲਜੀਤ ਦੀ ਅਦਾਕਾਰੀ ਨੂੰ ਪ੍ਰਸ਼ੰਸਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ। ਦਿਲਜੀਤ ਨੇ ਜਿਸ ਦ੍ਰਿੜਤਾ ਨਾਲ ਕਿਰਦਾਰ ਨੂੰ ਦਰਸਾਇਆ, ਉਸ ਨੇ ਸਾਰਿਆਂ ਨੂੰ ਚਮਕੀਲਾ ਦੀ ਕਹਾਣੀ ਨਾਲ ਜੋੜਿਆ।