Punjab

ਪੰਜਾਬ ਮਾਡਲ ਰਾਹੀਂ ਪੰਜਾਬ ਦੇ ਅਲੱਗ-ਅਲੱਗ ਸ਼ਹਿਰਾਂ ਨੂੰ ਵਿਕਸਿਤ ਕੀਤਾ ਜਾਵੇਗਾ:ਸਿੱਧੂ

‘ਦ ਖ਼ਾਲਸ ਬਿਊਰੋ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਆਪਣੇ ਪੰਜਾਬ ਮਾਡਲ ਬਾਰੇ ਦਸਿਆ ਤੇ ਕਿਹਾ ਕਿ ਪੰਜਾਬ ਦੇ ਅਲਗ ਅਲਗ ਸ਼ਹਿਰਾਂ ਵਿੱਚ ਅਲਗ-ਅਲਗ ਤਰਾਂ ਨਾਲ ਵਿਕਾਸ ਕੀਤਾ ਜਾਵੇਗਾ।ਮੋਹਾਲੀ ਸ਼ਹਿਰਨੂੰ ਆਈਟੀ ਕੇਂਦਰ ਵਜੋਂ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਪੰਜਾਬ ਦੇ ਨੌਜਵਾਨ ਨੂੰ ਵੱਡੇ ਸ਼ਹਿਰਾਂ ਵੱਲ ਰੁੱਖ ਨਾ ਕਰਨਾ ਪਵੇ।ਇਲੈਕਟਰੀਕਲ ਵਹੀਕਲਾਂ ਲਈ  ਸਨਅਤੀ ਸ਼ਹਿਰ ਲੁਧਿਆਣਾ  ਕੇਂਦਰ ਬਣੇਗਾ। ਸਾਈਕਲ ਉਦਯੋਗ ਉੱਥੇ ਪਹਿਲਾਂ ਹੀ ਹੈ,ਹੁਣ ਉਥੇ ਬੈਟਰੀ ਉਦਯੋਗ ਦੀ ਸਥਾਪਨਾ ਵੀ ਕੀਤੀ ਜਾਵੇਗੀ।

ਗੱਡੀਆਂ ਦੇ ਕਲਪੁਰਜ਼ੇ ਬਣਾਉਣ ਲਈ ਮੰਡੀ ਗੋਬਿੰਦਗੜ੍ਹ,ਜੋ ਕਿ ਪਹਿਲਾਂ ਹੀ ਸਟੀਲ ਦਾ ਹੱਬ ਹੈ ,ਨੂੰ ਚੁਣਿਆ ਗਿਆ ਹੈ ਜਦੋਂ ਕਿ ਫੁਲਕਾਰੀ, ਗਹਿਣੇ, ਫੂਡ ਪ੍ਰੋਸੈਸਿੰਗ ਕਲਸਟਰ ਵਜੋਂ ਪਟਿਆਲਾ  ਸ਼ਹਿਰ ਨੂੰ ਵਿਕਸਿਤ ਕੀਤਾ ਜਾਵੇਗਾ। ਫਾਊਂਡਰੀ ਦੇ ਹੱਬ ਵਜੋਂ ਕਪੂਰਥਲਾ ਤੇ ਬਟਾਲਾ ਮੁੜ ਵਿਕਸਿਤ ਕੀਤੇ ਜਾਣਗੇ। ਸੂਬੇ ਵਿੱਚ ਮੈਡੀਕਲ ਤੇ ਸੈਰ ਸਪਾਟੇ ਦੇ ਕੇਂਦਰ ਵੱਜੋਂ ਜਲੰਧਰ ਤੇ ਅੰਮ੍ਰਿਤਸਰ ਨੂੰ ਵਿਕਸਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਖੇਡਾਂ ਦਾ ਸਮਾਨ ਬਣਾਉਣ ਲਈ ਵੀ ਜਲੰਧਰ ਵਿੱਚ ਇੰਡਸਟਰੀ ਨੂੰ ਮੁੜ ਸੁਰਜੀਤ ਕੀਤਾ ਜਾਵੇਗਾ ਅਤੇ ਆਦਮਪੁਰ ਹਵਾਈ ਅੱਡਾ ਮੁੜ ਚਾਲੂ ਕੀਤੇ ਜਾਣ ਦੀ ਯੋਜਨਾ ਹੈ।

ਖੇਤੀ ਉਪਕਰਣਾਂ ਲਈ ਵਿਕਸਿਤ ਕੀਤੇ ਜਾਣਗੇ। ਬਠਿੰਡਾ ਅਤੇ ਮਾਨਸਾ ਪੈਟਰੋ ਕੈਮੀਕਲ, ਰਿਫਾਈਨਰੀ ਅਤੇ ਫਾਊਂਡਰੀ ਦੇ ਕਲਸਟਰ ਵਜੋਂ ਵਿਕਸਿਤ ਕੀਤੇ ਜਾਣਗੇ।ਜਲੰਧਰ, ਅੰਮ੍ਰਿਤਸਰ ਤੇ ਮੋਹਾਲੀ ਲਈ ਖਾਸ ਆਰਥਿਕ ਜ਼ੋਨ ਦੀ ਮੰਗ ਕੀਤੀ ਜਾਵੇਗੀ ਤੇ ਇਨ੍ਹਾਂ ਥਾਵਾਂ ‘ਤੇ ਪਹਿਲਾਂ ਤੋਂ ਹੀ ਮੌਜੂਦ ਸਨਅਤਾਂ ਅਤੇ ਉਦਯੋਗਾਂ ਨੂੰ ਹੀ ਅੱਗੇ ਵਧਾਇਆ ਜਾਵੇਗਾ।

ਇਸ  ਸਭ ਤੋਂ ਇਲਾਵਾ ਸੂਬੇ ਵਿੱਚ ਪੰਜਾਬ ਦੇ ਨੌਜਵਾਨਾਂ ਦੁਆਰਾ ਚਲਾਏ ਜਾਣ ਵਾਲੇ 13 ਫੂਡ ਪਾਰਕ ਵੀ ਖੋਲ੍ਹੇ ਜਾਣਗੇ।