Punjab

ਡਬਵਾਲੀ ਬਾਰਡਰ ‘ਤੇ ਬੈਠੇ ਕਿਸਾਨਾਂ ‘ਚ ਉੱਭਰ ਰਹੇ ਹਨ ਮਤਭੇਦ, ਇੱਕ ਧੜਾ ਦਿੱਲੀ ਵੱਲ ਕੂਚ ਕਰਨ ਦੀ ਕਰ ਰਿਹਾ ਹੈ ਹਮਾਇਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਡਬਵਾਲੀ ਬਾਰਡਰ ‘ਚ ਧਰਨੇ ‘ਤੇ ਬੈਠੇ ਕਿਸਾਨਾਂ ਦੇ ਵਿੱਚ ਮਤਭੇਦ ਉੱਭਰ ਰਹੇ ਹਨ। ਇੱਕ ਧੜਾ ਬਾਰਡਰ ‘ਤੇ ਹੀ ਧਰਨਾ ਦੇਣ ਦੇ ਪੱਖ ਵਿੱਚ ਹੈ ਅਤੇ ਦੂਜਾ ਧੜਾ ਬੈਰੀਕੇਡ ਤੋੜ ਕੇ ਅੱਗੇ ਵਧਣ ਦੀ ਹਮਾਇਤ ਕਰ ਰਿਹਾ ਹੈ। ਫਿਲਹਾਲ ਕਿਸਾਨਾਂ ਦਾ ਬਾਰਡਰ ‘ਤੇ ਹੀ ਧਰਨਾ ਜਾਰੀ ਹੈ।

ਡਬਵਾਲੀ ਬਾਰਡਰ ‘ਤੇ ਕਿਸਾਨਾਂ ਨੇ ਟੈਂਟ ਲਾਏ ਹੋਏ ਹਨ ਅਤੇ ਲਗਾਤਾਰ ਸਪੀਚਾਂ ਦਿੱਤੀਆਂ ਜਾ ਰਹੀਆਂ ਹਨ। ਕਿਸਾਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੱਤ ਦਿਨ ਇੱਥੇ ਹੀ ਬੈਠ ਕੇ ਧਰਨਾ ਦੇਵਾਂਗੇ ਪਰ ਇੱਕ ਧੜਾ ਦਿੱਲੀ ਵੱਲ ਕੂਚ ਕਰਨ ਲਈ ਕਹਿ ਰਿਹਾ ਹੈ।