‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਮੁੱਖ ਮੰਤਰੀ ਉਮੀਦਵਾਰ ਭਗਵੰਤ ਮਾਨ ਨੇ ਪਾਰਟੀ ਵੱਲੋਂ ਧੂਰੀ ਨੂੰ ਉਹਨਾਂ ਦਾ ਵਿਧਾਨ ਸਭਾ ਦਾ ਹਲਕਾ ਬਣਾਏ ਜਾਣ ਤੇ ਆਪਣੀ ਪਾਰਟੀ ਦਾ ਧੰਨਵਾਦ ਕੀਤਾ ਹੈ। ਉਹਨਾਂ ਧੂਰੀ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਧੂਰੀ ਦਾ ਲੋਕਾਂ ਦਾ ਵੀ ਕਰਜਾ ਨਹੀਂ ਦੇ ਸਕਦੇ ਕਿਉਂਕਿ ਪਹਿਲਾਂ ਵੀ ਧੂਰੀ ਦੇ ਲੋਕਾਂ ਨੇ ਉਹਨਾਂ ਨੂੰ ਬਹੁਤ ਪਿਆਰ ਦਿੱਤਾ ਹੈ।ਧੂਰੀ ਨੂੰ ਸ਼ਾਇਰਾਂ,ਯੋਧਿਆਂ ਤੇ ਲਿਖਾਰੀਆਂ ਦੀ ਧਰਤੀ ਦੱਸਦਿਆਂ ਉਹਨਾਂ ਜੱਲਦੀ ਹੀ ਧੂਰੀ ਆਉਣ ਦੀ ਇੱਛਾ ਵੀ ਪੱਗਟਾਈ।
