The Khalas Tv Blog Others ਧੀਰੇਂਦਰ ਸ਼ਾਸਤਰੀ ਨੇ ਇਸਾਈ ਭਾਈਚਾਰੇ ਦੇ ਖਿਲਾਫ ਦਿੱਤਾ ਵੱਡਾ ਵਿਵਾਦਿਤ ਬਿਆਨ
Others

ਧੀਰੇਂਦਰ ਸ਼ਾਸਤਰੀ ਨੇ ਇਸਾਈ ਭਾਈਚਾਰੇ ਦੇ ਖਿਲਾਫ ਦਿੱਤਾ ਵੱਡਾ ਵਿਵਾਦਿਤ ਬਿਆਨ

ਬਿਉਰੋ ਰਿਪੋਰਟ :  ਪਠਾਨਕੋਟ ਵਿੱਚ ਬਾਗੇਸ਼ਵਰ ਧਾਮ ਦੇ ਧੀਰੇਂਦਰ ਕ੍ਰਿਸ਼ਣ ਸ਼ਾਸਤਰੀ ਨੇ  22 ਅਕਤੂਬਰ ਨੂੰ ਆਪਣਾ ਸਮਾਗਮ ਕੀਤਾ ।  ਇਸ ਦੌਰਾਨ ਉਨ੍ਹਾਂ ਨੇ ਇੱਕ ਵਾਰ ਮੁੜ ਤੋਂ ਵਿਵਾਦਤ ਬਿਆਨ ਦਿੱਤਾ । ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਨਾਤਨ ਦੇ ਵੱਲ ਲੋਕਾਂ ਦਾ ਕਾਫੀ ਪਿਆਰ ਅਤੇ ਏਕਾ ਹੈ । ਉਹ ਪੰਜਾਬ ਵਿੱਚ ਹਲੀ ਉਲਾਹ ਵਾਲਿਆਂ ਨੂੰ ਨਹੀਂ ਰਹਿਣ ਦੇਣਗੇ ।

ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ ਦਾ ਦਰਬਾਰ ਅਤੇ ਕੱਥਾ ਪਠਾਨਕੋਟ ਦੇ ਬੁੰਗਲ ਬਧਾਨੀ ਸਥਿਤ ‘ਦ ਵਾਇਟ ਮੈਡੀਕਲ ਕਾਲਜ ਐਂਡ ਹਸਪਤਾਲ’ ਵਿੱਚ ਪ੍ਰਬੰਧਕ ਕੀਤੀ ਗਈ ਸੀ। ਉਨ੍ਹਾਂ ਦੇ 3 ਦਿਨਾਂ ਦੇ ਪ੍ਰੋਗਰਾਮ ਦਾ ਅਖੀਰਲਾ ਦਿਨ ਹੈ । 22 ਅਕਤੂਬਰ ਦੀ ਦੇਰ ਸ਼ਾਮ ਉਨ੍ਹਾਂ ਦੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਵਿਵਾਦਿਤ ਬਿਆਨ ਦਿੱਤਾ ਸੀ ।

ਧੀਰੇਂਦਰ ਸ਼ਾਸਤਰੀ ਨੇ ਕਿਹਾ ਕਿ ਪੰਜਾਬ ਵਿੱਚ ਵੀ ਸਨਾਤਨ ਵਿਰੋਧੀ ਬੁਰੀ ਤਾਕਤਾਂ ਹਨ ਜੋ ਘਰ-ਘਰ ਜਾਕੇ ਸਾਡੇ ਸਨਾਤਨ ਨੂੰ ਭੜਕਾਉਣਾ ਚਾਹੁੰਦੀਆਂ ਹਨ। ਸਾਡੇ  ਹਿੰਦੂਆਂ ਨੂੰ ਲਾਲਚ  ਦੇ ਕੇ  ਅਤੇ ਝੂਠੇ ਵਿਚਾਰਾਂ ਨਾਲ ਧਰਮ ਬਦਵਾ ਰਹੀਆਂ ਹਨ ਉਨ੍ਹਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਣ ਦਿੱਤੇ ਜਾਣਗੇ।

ਉਨ੍ਹਾਂ ਨੇ ਕਿਹਾ ਅਸੀਂ ਆਪਣੇ ਹਿੰਦੂ ਭਾਈਚਾਰੇ ਨੂੰ ਕਿਸੇ ਹੋਰ ਧਰਮ ਵਿੱਚ ਨਹੀਂ ਜਾਣ ਦੇਵਾਂਗੇ। ਉਨ੍ਹਾਂ ਇਹ ਵੀ ਕਿਹਾ ਅਸੀਂ ਸਾਰੇ ਇੱਕ ਹਾਂ। ਅਸੀਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਵੀ ਗਏ ਸੀ,ਉੱਥੇ ਸਾਨੂੰ ਬਹੁਤ ਪਿਆਰ ਮਿਲਿਆ ।

ਉਧਰ ਇਸਾਈ ਭਾਈਚਾਰੇ ਨੇ ਕਿਹਾ ਧੀਰੇਂਦਰ ਸ਼ਾਸਤਰੀ ਪੰਜਾਬ ਵਿੱਚ ਅਜਿਹੇ ਬਿਆਨ ਦੇ ਕੇ ਭਾਈਚਾਰਕ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਉਨ੍ਹਾਂ ਨੂੰ ਅਜਿਹਾ ਬਿਆਨ ਤੋਂ ਰੋਕਿਆ ਜਾਣਾ ਚਾਹੀਦਾ ਹੈ । ਇਸ ਨਾਲ ਮਾਹੌਲ ਖਰਾਬ ਹੋ ਸਕਦਾ ਹੈ।

Exit mobile version