‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਚੋਣਾਂ ਦੇ ਮਾਹੌਲ ਚੱਲਦਿਆਂ ਸਿਆਸੀ ਲੀਡਰਾਂ ਦਾ ਦਲ ਬਦਲ ਦੇ ਦੌਰ ਜਾਰੀ ਹੈ। ਕਾਂਗਰਸ ਛੱਡਕੇ ਭਾਜਪਾ ਵਿੱਚ ਸ਼ਾਮਲ ਹੋਏ ਗੁਰਦੀਪ ਸਿੰਘ ਢਿੱਲੋਂ ਨੇ ਹੁਣ 16 ਦਿਨਾਂ ਬਾਅਦ ਹੀ ਭਾਜਪਾ ਨੂੰ ਅਲਵਿਦਾ ਕਹਿ ਦਿੱਤਾ ਹੈ। ਇੱਕ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ 16 ਦਿਨਾਂ ਵਿੱਚ ਹੀ ਉਹ ਭਾਜਪਾ ਵਿੱਚ ਘੁਟਣ ਮਹਿਸੂਸ ਕਰਨ ਲੱਗ ਪਏ ਸਨ। ਇਸਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਜਪਾ ਦੀ ਕੇਂਦਰੀ ਹਾਈਕਮਾਂਡ ਵੱਲੋਂ ਜਿਹੜੇ ਮੁੱਦਿਆਂ ਨੂੰ ਹੱਲ ਕਰਨ ਦਾ ਭਰੋਸਾ ਦਿੰਤਾ ਸੀ, ਉਹ ਵਾਅਦੇ ਹੁਣ ਪੂਰੇ ਹੁੰਦੇ ਦਿਖਾਈ ਨਹੀਂ ਦਿੱਤੇ ਜਿਸ ਕਾਰਨ ਉਸ ਨੇ ਭਾਜਪਾ ਨੂੰ ਛੱਡਣਾ ਹੀ ਚੰਗਾ ਸਮਝਿਆ।
