ਬਿਊਰੋ ਰਿਪੋਰਟ : ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਡੀਜੀਪੀ ਗੌਰਵ ਯਾਦਵ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਸਰੰਡਰ ਕਰਨ ਲਈ ਕਿਹਾ ਹੈ । ਅੰਮ੍ਰਿਤਪਾਲ ਸਿੰਘ ‘ਤੇ ਪੁੱਛੇ ਗਏ ਸਵਾਲ ‘ਤੇ ਡੀਜੀਪੀ ਨੇ ਸਾਫ ਕਿਹਾ ਕਿ ਜਿਸ ਦੀ ਵੀ ਨਿਯਮਾਂ ਮੁਤਾਬਿਕ ਜ਼ਰੂਰਤ ਹੋਵੇਗੀ ਉਸ ਨੂੰ ਗ੍ਰਿਫਤਾਰ ਕੀਤਾ ਜਾਵੇਗਾ,ਉਨ੍ਹਾਂ ਨੇ ਧਾਰਮਿਕ ਥਾਵਾਂ ਨੂੰ ਲੈਕੇ ਅਤੇ ਵਿਦੇਸ਼ੀ ਪੰਜਾਬੀਆਂ ਨੂੰ ਅਹਿਮ ਅਪੀਲ ਵੀ ਕੀਤੀ।
DGP ਨੇ ਅੰਮ੍ਰਿਤਪਾਲ ਸਿੰਘ ਦਾ ਨਾਂ ਲਏ ਬਿਨਾਂ ਕਿਹਾ ਪੰਜਾਬ ਵਿੱਚ ਲਾਅ ਐਂਡ ਆਰਡਰ ਠੀਕ ਹੈ ਜੇਕਰ ਕਿਸੇ ਨੇ ਵੀ ਨਿਯਮ ਤੋੜੇ ਹਨ ਉਹ ਆਪਣੇ ਆਪ ਨੂੰ ਕਾਨੂੰਨ ਦੇ ਸਾਹਮਣੇ ਪੇਸ਼ ਕਰੇ,ਉਸ ਕੋਲ ਆਪਣੇ ਸਾਰੇ ਕਾਨੂੰਨੀ ਅਧਿਕਾਰ ਹਨ ਉਸ ਦਾ ਪਾਲਨ ਕਰ ਸਕਦਾ ਹੈ । ਇਸ ਦਾ ਇੱਕ ਪ੍ਰੋਸੈਸ ਹੁੰਦਾ ਹੈ ਉਸ ਬਾਰੇ ਉਹ ਜ਼ਿਆਦਾ ਕੁਮੈਂਟ ਨਹੀਂ ਕਰ ਸਕਦੇ ਹਨ ਕਿਉਂਕਿ ਇਹ ਜੁਡੀਸ਼ਲ ਪ੍ਰੋਜੈਸ ਦਾ ਹਿੱਸਾ ਹੈ । ਡੀਜੀਪੀ ਨੇ ਧਾਰਮਿਕ ਥਾਵਾਂ ਨੂੰ ਲੈਕੇ ਵੀ ਅਹਿਮ ਬਿਆਨ ਦਿੱਤਾ ।
ਧਾਰਮਿਕ ਥਾਵਾਂ ਦੀ ਗਲਤ ਵਰਤੋਂ ਨਹੀਂ ਹੋਣ ਦੇਣਗੇ
ਡੀਜੀਪੀ ਗੌਰਵ ਯਾਦਵ ਨੇ ਕਿਹਾ ਧਾਰਮਿਕ ਥਾਵਾਂ ਦੀ ਵਰਤੋਂ ਨਿੱਜੀ ਕੰਮਾਂ ਦੇ ਲਈ ਨਹੀਂ ਕਰਨੀ ਚਾਹੀਦੀ ਹੈ। ਅਸੀਂ ਪੰਜਾਬ ਵਿੱਚ ਸ਼ਾਂਤੀ ਬਣਾ ਕੇ ਰੱਖਾਂਗੇ,ਸ਼ਰਾਰਤੀ ਲੋਕਾਂ ਦੇ ਨਾਲ ਸਖਤੀ ਨਾਲ ਨਿਪਟਿਆ ਜਾਵੇਗਾ । ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦਿੱਤੀ ਜਾਵੇਗੀ,ਉਹ ਭਾਵੇ ਪਾਕਿਸਤਾਨ ਹੋਵੋ ਜਾਂ ਫਿਰ ਕੋਈ ਏਜੰਸੀ । ਡੀਜੀਪੀ ਨੇ ਕਿਹਾ ਸ਼ਰਾਰਤੀ ਅਨਸਰ ਅਤੇ ਬਾਹਰੀ ਤਾਕਤਾਂ ਨੂੰ ISI ਦਾ ਸਪੋਰਟ ਹੈ ਜੋ ਪੰਜਾਬ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੀ ਹੈ ਪਰ ਉਹ ਆਪਣੇ ਮਨਸੂਬੇ ਵਿੱਚ ਕਾਮਯਾਬ ਨਹੀਂ ਹੋਣ ਦੇਣਗੇ ।
NRI ਨੂੰ ਸਪੈਸ਼ਲ ਸੁਨੇਹਾ
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਕਿਹਾ ਪੰਜਾਬ ਵਿੱਚ ਮਾਹੌਲ ਸਾਂਤ ਹੈ, ਉਨ੍ਹਾਂ ਕਿਹਾ ਮੈਂ ਵਿਦੇਸ਼ ਵਿੱਚ ਵਸੇ NRI ਨੂੰ ਇਹ ਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਵਿੱਚ ਆਕੇ ਵੇਖੋ,ਇੱਥੇ ਲਾਅ ਐਂਡ ਆਰਡਰ ਬਿਲਕੁਲ ਠੀਕ ਹੈ,ਤੁਸੀਂ ਆਪਣੇ ਰਿਸ਼ਤੇਦਾਰਾ ਨੂੰ ਵੀ ਪੁੱਛ ਸਕਦੇ ਹੋ । ਜੇਕਰ ਕਿਸੇ ਦੇ ਮਨ ਵਿੱਚ ਕੋਈ ਸਵਾਲ ਹੈ ਤਾਂ ਉਨ੍ਹਾਂ ਨੂੰ ਕਰ ਲੈਣ।