India

ਦਿੱਲੀ ਪੁਲਿਸ ਦੇ PRO ਚਿਨਮੇ ਬਿਸਵਲ ਨੇ ਦੱਸਿਆ ਅੱਜ ਦਿੱਲੀ ‘ਚ ਸੁਰੱਖਿਆ ਪ੍ਰਬੰਧ ਸਖਤ ਕਰਨ ਦਾ ਕਾਰਨ

‘ਦ ਖ਼ਾਲਸ ਬਿਊਰੋ :- ਦਿੱਲੀ ਪੁਲਿਸ ਦੇ PRO ਚਿਨਮੇ ਬਿਸਵਲ ਨੇ ਅੱਜ ਕਿਸਾਨਾਂ ਵੱਲੋਂ ਦਿੱਤੇ ਗਏ ਚੱਕਾ ਜਾਮ ਦੇ ਮੱਦੇਨਜ਼ਰ ਦਿੱਲੀ ਵਿੱਚ ਸੁਰੱਖਿਆ ਪ੍ਰਬੰਧ ਸਖਤ ਕਰਨ ਦਾ ਕਾਰਨ ਦੱਸਦਿਆਂ ਕਿਹਾ ਕਿ “ਕਿਸਾਨਾਂ ਵੱਲੋਂ ਦਿੱਲੀ ਵਿੱਚ ਚੱਕਾ ਜਾਮ ਕਰਨ ਦਾ ਸੱਦਾ ਨਹੀਂ ਦਿੱਤਾ ਗਿਆ ਸੀ ਪਰ 26 ਜਨਵਰੀ ਨੂੰ ਦਿੱਲੀ ਵਿੱਚ ਹੋਈ ਹਿੰਸਾ ਦੇ ਮੱਦੇਨਜ਼ਰ ਸਾਨੂੰ ਦਿੱਲੀ ਵਿੱਚ ਸਖਤ ਸੁਰੱਖਿਆ ਦੇ ਪ੍ਰਬੰਧ ਕਰਨੇ ਪਏ। ਦਿੱਲੀ ਦੇ ਬਾਰਡਰਾਂ ‘ਤੇ ਵੀ ਸੁਰੱਖਿਆ ਨੂੰ ਵਧਾ ਦਿੱਤਾ ਗਿਆ ਸੀ, ਜਿੱਥੇ ਕਿਸਾਨ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਹਨ। ”

ਚੱਕਾ ਜਾਮ ਖਤਮ ਹੋਣ ਤੋਂ ਬਾਅਦ ਚਿਨਮੇ ਬਿਸਵਲ ਨੇ ਕਿਹਾ ਕਿ ‘ਦਿੱਲੀ ਵਿੱਚ ਅੱਜ ਕੋਈ ਮੰਦਭਾਗੀ ਘਟਨਾ ਨਹੀਂ ਹੋਈ ਅਤੇ ਟ੍ਰੈਫਿਕ ਆਵਾਜਾਈ ਵੀ ਆਮ ਵਾਂਗ ਰਹੀ’।