India

ਦਿੱਲੀ ਪੁਲਿਸ ਨੇ ਡਰੱਗ ਮਾਫੀਆ ਦੀ ਵੱਡੀ ਸਾਜਿਸ਼ ਕੀਤੀ ਨਾਕਾਮ, ਮੁੰਬਈ ਦੇ ਬੰਦਰਗਾਹ ‘ਤੇ 20 ਟਨ ਹੈਰੋਇਨ ਜ਼ਬਤ

Drug Racket in India

ਭਾਰਤ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਦੀਆਂ ਯੋਜਨਾਵਾਂ ਨੂੰ ਦਿੱਲੀ ਪੁਲਿਸ (delhi police )ਨੇ ਨਾਕਾਮ ਕਰ ਦਿੱਤਾ ਹੈ। ਇੱਕ ਸੂਚਨਾ ਦੇ ਆਧਾਰ ‘ਤੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮੁੰਬਈ (mumbai) ਦੀ ਨਾਵਾ ਸ਼ੇਵਾ ਬੰਦਰਗਾਹ ਤੋਂ 20 ਟਨ ਹੈਰੋਇਨ ਜ਼ਬਤ(drug smuggling)  ਕੀਤੀ ਹੈ। ਦਿੱਲੀ ਪੁਲਿਸ ਵੱਲੋਂ ਜ਼ਬਤ ਕੀਤੀ ਗਈ ਹੈਰੋਇਨ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਖੇਪ ਹੈ। ਨਸ਼ੇ ਦੀ ਇਸ ਖੇਪ ਦੀ ਬਾਜ਼ਾਰੀ ਕੀਮਤ 1725 ਕਰੋੜ ਰੁਪਏ ਦੇ ਕਰੀਬ ਦੱਸੀ ਗਈ ਹੈ।ਇੰਨੀ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਖੇਪ ਦੇਖ ਕੇ ਪੁਲਿਸ ਵੀ ਦੰਗ ਰਹਿ ਗਈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਹੈਰੋਇਨ ਦੀ ਇੰਨੀ ਵੱਡੀ ਖੇਪ ਨਵਾਂ ਸ਼ੇਵਾ ਬੰਦਰਗਾਹ ਤੱਕ ਕਿਵੇਂ ਪਹੁੰਚੀ?

ਦਿੱਲੀ ਪੁਲਿਸ ਨੇ ਡਰੱਗ ਮਾਫੀਆ ਦੀ ਵੱਡੀ ਖੇਡ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਨੂੰ ਨਸ਼ੇ ਦੀ ਵੱਡੀ ਖੇਪ ਭਾਰਤ ਆਉਣ ਦੀ ਗੁਪਤ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਸਪੈਸ਼ਲ ਸੈੱਲ ਦੀ ਟੀਮ ਨੇ ਨਵਾਂ ਸ਼ੇਵਾ ਬੰਦਰਗਾਹ ਤੋਂ ਇਕ ਕੰਟੇਨਰ ਜ਼ਬਤ ਕੀਤਾ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਪੁਲਿਸ ਦੇ ਵੀ ਹੋਸ਼ ਉੱਡ ਗਏ। ਟੀਮ ਨੇ ਕੰਟੇਨਰ ਵਿੱਚੋਂ ਕਰੀਬ 20 ਟਨ ਹੈਰੋਇਨ ਬਰਾਮਦ ਕੀਤੀ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ ਕਰੀਬ 1750 ਕਰੋੜ ਰੁਪਏ ਹੈ।

ਦਿੱਲੀ ਪੁਲਿਸ ਦੇ ਸਪੇਸ਼ਲ ਸੈਲ ਦੇ ਐਸਪੀ ਐਚਜੀਐਸ ਧਾਲੀਵਾਲ ਮਾਮਲੋੇ ਬਾਰੇ ਜਾਣਕਾਰੀ ਦਿੱਤੀ।

ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਨਸ਼ਿਆਂ ਦੀ ਇੰਨੀ ਵੱਡੀ ਖੇਪ ਕਿਸਨੇ ਮੰਗਵਾਈ ਸੀ? ਇਸ ਦੇ ਨਾਲ ਹੀ ਸਵਾਲ ਇਹ ਵੀ ਉਠਾਏ ਜਾ ਰਹੇ ਹਨ ਕਿ ਹਰ ਤਰ੍ਹਾਂ ਦੇ ਸੁਰੱਖਿਆ ਪ੍ਰਬੰਧਾਂ ਦੇ ਵਿਚਕਾਰ ਨਸ਼ਿਆਂ ਦੀ ਖੇਪ ਭਾਰਤੀ ਸਰਹੱਦ ‘ਚ ਕਿਵੇਂ ਦਾਖਲ ਹੋਈ? ਕੀ ਇਸ ਦੀ ਕਿਸੇ ਪੱਧਰ ‘ਤੇ ਜਾਂਚ ਨਹੀਂ ਹੋਈ?

ਦਿੱਲੀ ਪੁਲਿਸ ਨੇ ਕੁਝ ਦਿਨ ਪਹਿਲਾਂ ਹੀ 1200 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਸੀ। ਸਪੈਸ਼ਲ ਸੈੱਲ ਨੇ ਦੋ ਅਫਗਾਨ ਨਾਗਰਿਕਾਂ ਨੂੰ ਗ੍ਰਿਫਤਾਰ ਕਰਕੇ ਨਾਰਕੋ ਟੈਰਰ ਦੀ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਹੁਣ ਗੁਪਤ ਸੂਚਨਾ ਦੇ ਆਧਾਰ ‘ਤੇ ਮੁੰਬਈ ਦੇ ਨਵਾਂ ਸ਼ੇਵਾ ਬੰਦਰਗਾਹ ਤੋਂ 1725 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਗਈ ਹੈ। ਪੁੱਛਗਿੱਛ ਦੌਰਾਨ ਅਫਗਾਨ ਨਾਗਰਿਕਾਂ ਨੇ ਖੁਲਾਸਾ ਕੀਤਾ ਸੀ ਕਿ ਇਹ ਨਸ਼ੀਲਾ ਪਦਾਰਥ ਮੁੰਬਈ ਬੰਦਰਗਾਹ ‘ਤੇ ਵੀ ਕੰਟੇਨਰ ‘ਚ ਮੌਜੂਦ ਹੈ। ਇਸ ਸੂਚਨਾ ਦੇ ਆਧਾਰ ‘ਤੇ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੀ ਟੀਮ ਜਾਂਚ ਲਈ ਮੁੰਬਈ ਪਹੁੰਚੀ, ਜਿੱਥੇ 20 ਟਨ ਹੈਰੋਇਨ ਬਰਾਮਦ ਹੋਈ ਹੈ।