ਦਿੱਲੀ : ਦਿੱਲੀ ਵਿੱਚ ਸ਼ਰਦਾ ਕਤਲਕਾਂਡ ਵਰਗਾ ਮਾਮਲਾ ਸਾਹਮਣੇ ਆਇਆ ਹੈ । ਕਤਲ ਦੀ ਵਾਰਦਾਤ ਨੂੰ ਅੰਜਾਮ ਉਸੇ ਤਰੀਕੇ ਨਾਲ ਦਿੱਤਾ ਗਿਆ ਹੈ ਪਰ ਕਿਰਦਾਰ ਵੱਖ ਹਨ। ਦਿੱਲੀ ਦੇ ਪਾਂਡਵ ਨਗਰ ਇਲਾਕੇ ਤੋਂ ਸਾਹਮਣੇ ਆਈ ਇਸ ਵਾਰਦਾਤ ਵਿੱਚ ਪਤਨੀ ‘ਤੇ ਇਲਜ਼ਾਮ ਲੱਗੇ ਹਨ ਕਿ ਉਸ ਨੇ ਪਤੀ ਦੇ 22 ਟੁੱਕੜੇ ਕਰਕੇ ਫ੍ਰਿਜ ਵਿੱਚ ਰੱਖੇ ਅਤੇ ਰਾਤ ਦੇ ਵਕਤ ਮਾਂ ਅਤੇ ਪੁੱਤ ਨੇ ਮਿਲ ਕੇ ਇਸ ਨੂੰ ਟਿਕਾਣੇ ਲਾਇਆ ਹੈ । ਇਹ ਘਟਨਾ CCTV ਵਿੱਚ ਕੈਦ ਹੋਈ ਹੈ । ਸੋਮਵਾਰ ਨੂੰ ਇਸ ਪੂਰੀ ਘਨਟਾ ਦੀ CCTV ਫੁੱਟੇਜ ਵੀ ਸਾਹਮਣੇ ਆਈ ਹੈ । ਪੁਲਿਸ ਨੇ ਮਾਂ-ਪੁੱਤ ਨੂੰ ਗਿਰਫਤਾਰ ਕਰ ਲਿਆ ਹੈ। ਮਾਮਲਾ 6 ਮਹੀਨੇ ਪਹਿਲਾਂ ਦਾ ਹੈ ਪਰ ਇਸ ਦਾ ਖੁਲਾਸਾ ਹੁਣ ਹੋਇਆ ਹੈ ।
A woman along with her son arrested by Crime Branch in Delhi's Pandav Nagar for murdering her husband. They chopped off body in several pieces,kept in refrigerator & used to dispose of pieces in nearby ground: Delhi Police Crime Branch
(CCTV visuals confirmed by police) pic.twitter.com/QD3o5RwF8X
— ANI (@ANI) November 28, 2022
CCTV ਕੈਮਰੇ ਦੀ ਫੁੱਟੇਜ 1 ਜੂਨ 2022 ਦੀ ਹੈ ਜਿਸ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਰਾਤ ਤਕਰੀਬਨ 12.44 ਮਿੰਟ ‘ਤੇ ਦੀਪਕ ਹੱਥ ਵਿੱਚ ਬੈਗ ਲੈਕੇ ਜਾ ਰਿਹਾ ਹੈ । ਉਸ ਦੇ ਪਿੱਛੇ ਮਾਂ ਪੂਨਮ ਵੀ ਵਿਖਾਈ ਦੇ ਰਹੀ ਹੈ ।ਇਹ ਉਸ ਵੇਲੇ ਦੀ ਫੁੱਟੇਜ ਹੈ ਜਦੋਂ ਦੋਵੇ ਰਾਤ ਨੂੰ ਲਾਸ਼ ਦੇ ਟੁੱਕੜੇ ਸੁੱਟਣ ਜਾਂਦੇ ਸਨ । ਪੁਲਿਸ ਨੂੰ ਸ਼ਰੀਰ ਦੇ ਅੰਗ 5 ਜੂਨ ਨੂੰ ਪਾਂਡਵ ਨਗਰ ਦੇ ਇਲਾਕੇ ਤੋਂ ਮਿਲੇ ਸਨ । ਉਸ ਵੇਲੇ ਇਹ ਸੜ ਚੁੱਕੇ ਸਨ,ਪੱਛਾਣ ਕਰਨੀ ਮੁਸ਼ਕਿਲ ਸੀ । ਇਸੇ ਵਿਚਾਲੇ ਸ਼ਰਦਾ ਕਤਲ ਨਾਲ ਜੁੜੀ ਜਾਣਕਾਰੀ ਸਾਹਮਣੇ ਆਉਣ ਲੱਗੀ ਅਤੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ । ਹੁਣ ਪੁਲਿਸ ਨੂੰ ਜਾਂਚ ਦੇ ਦੌਰਾਨ ਪਤਾ ਚੱਲਿਆ ਹੈ ਕਿ ਲਾਸ਼ ਅੰਜਨ ਦਾਸ ਦੀ ਸੀ। ਜੋ ਤਿਰਲੋਕਪੁਰੀ ਵਿੱਚ ਰਹਿੰਦਾ ਸੀ ।
ਪਤਨੀ ਪੂਨਮ ਨੂੰ ਸ਼ੱਕ ਸੀ ਕਿ ਉਸ ਦੇ ਪਤੀ ਅੰਜਨ ਦਾਸ ਦੇ ਕਿਸੇ ਹੋਰ ਮਹਿਲਾ ਦੇ ਨਾਲ ਨਜਾਇਜ਼ ਸਬੰਧ ਹਨ । ਜਿਸ ਤੋਂ ਬਾਅਦ ਉਸ ਨੇ ਪਤੀ ਦੇ ਕਤਲ ਦਾ ਪਲਾਨ ਤਿਆਰ ਕੀਤਾ । ਸਭ ਤੋਂ ਪਹਿਲਾਂ ਪੁੱਤਰ ਦੀਪਕ ਨਾਲ ਮਿਲਕੇ ਪਤਨੀ ਪੂਨਮ ਨੇ ਪਤੀ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਉਸ ਦੇ ਬਾਅਦ ਕਤਲ ਕਰ ਦਿੱਤਾ । ਫਿਰ ਮਾਂ-ਪੁੱਤ ਨੇ ਮਿਲਕੇ ਲਾਸ਼ ਦੇ ਟੁੱਕੜੇ ਕਰਕੇ ਫ੍ਰਿਜ ਵਿੱਚ ਰੱਖ ਦਿੱਤੇ । ਇਸ ਤੋਂ ਬਾਅਦ ਪਾਂਡਵ ਨਗਰ ਵਿੱਚ ਲਾਸ਼ ਦੇ ਟੁੱਕੜੇ ਸੁੱਟ ਦਿੱਤੇ ।
ਦਿੱਲੀ ਵਿੱਚ ਜਿਸ ਤਰ੍ਹਾਂ ਨਾਲ ਸ਼ਰਦਾ ਦਾ ਆਫਤਾਬ ਨੇ ਕਤਲ ਕੀਤਾ ਸੀ ਉਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਪੱਛਮੀ ਬੰਗਾਲ ਤੋਂ ਸਾਹਮਣੇ ਆਇਆ ਹੈ ਇੱਥੇ ਪਤਨੀ ਨੇ ਆਪਣੇ ਪੁੱਤਰ ਦੇ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਹੈ। ਇੰਨਾਂ ਹੀ ਨਹੀਂ ਕਤਲ ਦੇ ਬਾਅਦ ਲਾਸ਼ ਦੇ 6 ਟੁੱਕੜੇ ਕਰਕੇ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤੇ ਗਏ ਹਨ। ਮਾਮਲਾ 12 ਨਵੰਬਰ ਦਾ ਹੈ। ਖੁਲਾਸਾ 15 ਨਵੰਬਰ ਨੂੰ ਉਸ ਵੇਲੇ ਹੋਇਆ ਜਦੋਂ ਪਤਨੀ ਅਤੇ ਪੁੱਤਰ ਨੇ ਬਰੂਈਪੁਰ ਥਾਣੇ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ ।