'ਦ ਖ਼ਾਲਸ ਬਿਊਰੋ :- ਕਿਸਾਨਾਂ ਵੱਲੋਂ ਅੱਜ ਪੂਰੇ ਦੇਸ਼ ਵਿੱਚ ਚੱਕਾ ਜਾਮ ਕੀਤੇ ਜਾਣ ਦੇ ਮੱਦੇਨਜ਼ਰ ਦਿੱਲੀ ਮੈਟਰੋ ਨੇ ਕਈ ਮੈਟਰੋ ਸਟੇਸ਼ਨਾਂ ‘ਤੇ ਜਾਣ-ਆਉਣ ਦੇ ਰਸਤੇ ਬੰਦ ਕਰ ਦਿੱਤੇ ਹਨ।




ਦਿੱਲੀ ਮੈਟਰੋ ਨੇ ਲਾਲ ਕਿਲ੍ਹਾ, ਜਾਮਾ ਮਸਜਿਦ, ਜਨਪਥ, ਕੇਂਦਰੀ ਸਕੱਤਰੇਤ, ਮੰਡੀ ਹਾਊਸ, ITO, ਵਿਸ਼ਵਵਿਦਿਆਲਿਆ, ਖਾਨ ਮਾਰਕਿਟ ਅਤੇ ਦਿੱਲੀ ਗੇਟ ਮੈਟਰੋ ਸਟੇਸ਼ਨਾਂ ਨੂੰ ਬੰਦ ਕਰ ਦਿੱਤਾ ਹੈ। ਹਾਲਾਂਕਿ, ਇਨ੍ਹਾਂ 'ਤੇ ਇੰਟਰਚੇਂਜ ਦੀ ਸਹੂਲਤ ਉਪਲੱਬਧ ਰਹੇਗੀ।