ਬਿਊਰੋ ਰਿਪੋਰਟ : OTT ਪਲੇਟ ਫਾਰਮ ਮਨੋਰੰਜਨ ਦਾ ਬਹੁਤ ਵੱਡਾ ਜ਼ਰੀਆ ਬਣ ਗਿਆ ਹੈ । ਤਕਰੀਬਨ ਸਾਰੇ ਚੈੱਨਲਾਂ ਨੇ ਆਪਣੇ OTT ਪਲੇਟਫਾਰਮ ਬਣਾ ਲਏ ਹਨ । ਜਿੱਥੇ ਦਰਸ਼ਕਾਂ ਨੂੰ ਮਨੋਰੰਜਨ ਦਾ ਇੱਕ ਹੋਰ ਜ਼ਰੀਆ ਮਿਲ ਗਿਆ ਹੈ ਉੱਥੇ ਅਸ਼ਲੀਲਤਾਂ ਭਾਸ਼ਾ ਅਤੇ ਤਸਵੀਰਾਂ ਦੇ ਜ਼ਰੀਏ ਪਰੋਸੀ ਜਾ ਰਹੀ ਹੈ । ਪਰ ਦਿੱਲੀ ਹਾਈਕੋਰਟ ਦੀ ਇੱਕ ਜੱਜ ਨੇ ਆਪ ਇੱਕ ਵੈੱਬ ਸੀਰੀਜ਼ ਵੇਖ ਕੇ ਇਸ ਦਾ ਨੋਟਿਸ ਲਿਆ ਅਤੇ WEB SERIES ਦੇ ਡਾਇਰੈਕਟਰ ਅਤੇ ਅਦਾਕਾਰ ਖਿਲਾਫ਼ FIR ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਿਰਫ਼ ਇੰਨਾਂ ਹੀ ਨਹੀਂ ਜੱਜ ਵੱਲੋਂ ਸਖ਼ਤ ਟਿੱਪਣੀਆਂ ਵੀ ਕੀਤੀਆਂ ਗਈਆਂ ਹਨ ਜੋ ਹੈਰਾਨ ਕਰਨ ਵਾਲੀਆਂ ਹਨ ।
ਇਸ WEB SERIES ਦੀ ਭਾਸ਼ਾ ਤੋਂ ਨਰਾਜ਼ ਜੱਜ
ਦਿੱਲੀ ਹਾਈਕੋਰਟ ਨੇ OTT ਪਲੇਟਫਾਰਮ TVF ਦੀ ਵੈੱਬ ਸੀਰੀਜ਼ ‘ਕਾਲੇਜ ਰੋਮਾਂਸ ਨੂੰ ਅਸ਼ਲੀਲ ਦੱਸ ਦੇ ਹੋਏ ਮੇਕਰਸ ‘ਤੇ FIR ਦਰਜ ਕਰਨ ਦੇ ਹੁਕਮ ਦਿੱਤੇ ਹਨ । ਇੰਨਾਂ ਹੀ ਨਹੀਂ ਹਾਈਕੋਰਟ ਦੀ ਜੱਜ ਸਵਰਣ ਕਾਂਤਾ ਸ਼ਰਮਾ ਨੇ ਕਿਹਾ ਉਨ੍ਹਾਂ ਨੂੰ ਆਪ EAR PHONE ਲਗਾ ਕੇ ਸੀਰੀਜ਼ੀ ਦਾ ਐਪੀਸੋਡ ਵੇਖਣਾ ਪਿਆ । ਇਸ ਵਿੱਚ ਅਜਿਹੀ ਅਸ਼ਲੀਲ ਭਾਸ਼ਾ ਦੀ ਵਰਤੋ ਕੀਤੀ ਗਈ ਹੈ ਜਿਸ ਨੂੰ ਉਹ ਜਨਤਕ ਤੌਰ ‘ਤੇ ਸੁਣ ਦੀ ਤਾਂ ਉੱਥੇ ਬੈਠੇ ਲੋਕ ਹੈਰਾਨ ਹੋ ਜਾਣਗੇ । ਉਨ੍ਹਾਂ ਕਿਹਾ ਸੀਰੀਜ ਵਿੱਚ ਜਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਹੋਈ ਉਸ ਨੂੰ ਨਾ ਕੋਈ ਸੁਣ ਦਾ ਹੈ ਅਤੇ ਨਾ ਹੀ ਪਰਿਵਾਰ ਵਿੱਚ ਬੋਲ ਦਾ ਹੈ ।
ਜਸਟਿਸ ਸਵਣ ਕਾਂਤਾ ਸ਼ਰਮਾ ਨੇ ਮੇਰਕ ਨੂੰ ਲਗਾਈ ਫਟਕਾਰ
ਜਸਟਿਸ ਕਾਂਤਾ ਨੇ ਕਿਹਾ ਅਦਾਲਤ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਇਹ ਉਹ ਭਾਸ਼ਾ ਨਹੀਂ ਹੈ ਜੋ ਦੇਸ਼ ਦੇ ਨੌਜਵਾਨ ਜਾਂ ਨਾਗਰਿਕ ਗੱਲਬਾਤ ਦੌਰਾਨ ਵਰਤੋਂ ਕਰਦੇ ਹਨ । ਜਸਟਿਸ ਸ਼ਰਮਾ ਨੇ ਆਪਣੇ ਹੁਕਮਾਂ ਵਿੱਚ ਲਿਖਿਆ ‘ਅਦਾਲਤ ਇਸ ਫੈਸਲੇ ‘ਤੇ ਪਹੁੰਚੀ ਹੈ ਕਿ ਸੀਰੀਜ਼ ਦੇ ਡਾਇਰੈਕਰ ਸਿਮਰਨਪ੍ਰੀਤ ਸਿੰਘ ਅਤੇ ਅਦਾਕਾਰ ਅਪੂਰਵਾ ਅਰੋੜਾ ਸੈਕਸ਼ਨ 67 ਅਤੇ 67 A ਦੇ ਤਹਿਤ ਕਾਰਵਾਈ ਦੇ ਜ਼ਿੰਮੇਵਾਰ ਹੈ । ਮੈਟਰੋਪਾਲਿਟਨ ਮੈਜਿਸਟ੍ਰੇਟ ਦੇ ਹੁਕਮਾਂ ਨੂੰ ਬਰਕਰਾਰ ਰੱਖ ਦੇ ਹੋਏ ਹਾਈਕੋਰਟ ਨੇ ਦਿੱਲੀ ਪੁਲਿਸ ਨੂੰ ਤਿੰਨੋ ਮੁਲਜ਼ਮਾਂ ਦੇ ਖਿਲਾਫ FIR ਦਰਜ ਕਰਨ ਦੇ ਨਿਰਦੇਸ਼ ਦਿੱਤੇ ਹਨ।
ਅਸ਼ਲੀਲ ਭਾਸ਼ਾ ਦੀ ਅਸਰ ਸਕੂਲੀ ਬੱਚਿਆਂ ‘ਤੇ ਪਏਗਾ
ਦਿੱਲੀ ਹਾਈਕੋਰਟ ਨੇ ਆਪਣੇ ਆਦੇਸ਼ ਵਿੱਚ ਕਿਹਾ ਇਸ ਭਾਸ਼ਾ ਨੂੰ ਕਾਲਜ ਜਾਣ ਵਾਲੇ ਵਿਦਿਆਰਥੀ ਦੀ ਭਾਸ਼ਾ ਦੱਸਿਆ ਹੈ । ਇਸ ਦਾ ਅਸਰ ਸਕੂਲ ਬੱਚਿਆਂ ‘ਤੇ ਵੀ ਪਏਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਨਾਰਮਲ ਹੋ ਜਾਵੇਗੀ । ਨਵੀਂ ਪੀੜੀ ਹਮੇਸ਼ਾ ਆਪਣੀ ਪੁਰਾਣੀ ਪੀੜੀ ਨੂੰ ਸਿਖਾਉਂਦੀ ਹੈ । ਅਜਿਹੇ ਵਿੱਚ ਜੇਕਰ ਸਕੂਲ ਵਿਦਿਆਰਥੀ ਵੀ ਇਸੇ ਤਰ੍ਹਾਂ ਅਸ਼ਲੀਲ ਭਾਸ਼ਾ ਬੋਲਣ ਲੱਗੇ ਤਾਂ ਸਮਾਜ ਲਈ ਇਹ ਬਹੁਤ ਹੀ ਖਰਾਬ ਹੋਵੇਗਾ ।