India

ਕੇਜਰੀਵਾਲ ਨੂੰ ਅਦਾਲਤ ਤੋਂ ਦੂਜਾ ਝਟਕਾ! ਜੇਲ੍ਹ ‘ਚ ਨਹੀਂ ਮਿਲੇਗੀ ਇਹ ਸਹੂਲਤ

ਤਿਹਾੜ ਜੇਲ ‘ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ (22 ਅਪ੍ਰੈਲ) ਨੂੰ ਰਾਊਜ਼ ਐਵੇਨਿਊ ਕੋਰਟ ਤੋਂ ਦੂਜਾ ਝਟਕਾ ਲੱਗਾ ਹੈ। ਉਨ੍ਹਾਂ ਨੂੰ ਹਰ ਰੋਜ਼ 15 ਮਿੰਟ ਤੱਕ ਡਾਕਟਰ ਨਾਲ ਸਲਾਹ ਕਰਨ ਦੀ ਇਜਾਜ਼ਤ ਨਹੀਂ ਮਿਲੀ। ਮੁੱਖ ਮੰਤਰੀ ਨੇ ਸ਼ੂਗਰ ਦੀ ਨਿਯਮਤ ਜਾਂਚ, ਸਲਾਹ ਤੇ ਇਨਸੁਲਿਨ ਦੀ ਮੰਗ ਕੀਤੀ ਸੀ, ਜੋ ਅਦਾਲਤ ਨੇ ਖ਼ਾਰਜ ਕਰ ਦਿੱਤੀ ਹੈ।

ਈਡੀ ਨੇ 18 ਅਪ੍ਰੈਲ ਨੂੰ ਰਾਉਜ਼ ਐਵੇਨਿਊ ਕੋਰਟ ਨੂੰ ਦੱਸਿਆ ਸੀ ਕਿ ਕੇਜਰੀਵਾਲ ਜੇਲ੍ਹ ‘ਚ ਜਾਣਬੁੱਝ ਕੇ ਅੰਬ ਤੇ ਮਠਿਆਈਆਂ ਖਾ ਰਹੇ ਹਨ, ਤਾਂ ਜੋ ਉਨ੍ਹਾਂ ਦਾ ਸ਼ੂਗਰ ਲੈਵਲ ਵੱਧ ਜਾਵੇ ਤੇ ਉਨ੍ਹਾਂ ਨੂੰ ਮੈਡੀਕਲ ਆਧਾਰ ‘ਤੇ ਜ਼ਮਾਨਤ ਮਿਲ ਸਕੇ। ਅਦਾਲਤ ਨੇ ਇਸ ‘ਤੇ ਈਡੀ ਤੋਂ ਜਵਾਬ ਮੰਗਿਆ ਸੀ।

ਇਸ ਤੋਂ ਪਹਿਲਾਂ ਸਵੇਰੇ ਅਦਾਲਤ ਨੇ ਕੇਜਰੀਵਾਲ ਦੀ ਜ਼ਮਾਨਤ ਲਈ ਦਾਇਰ ਜਨਹਿਤ ਪਟੀਸ਼ਨ ਵੀ ਰੱਦ ਕਰ ਦਿੱਤੀ ਗਈ ਸੀ। ਪਟੀਸ਼ਨ ‘ਵੀ ਦਿਪੀਪਲ ਆਫ ਇੰਡੀਆ’ ਦੇ ਨਾਂ ਨਾਲ ਕਾਨੂੰਨ ਦੇ ਵਿਦਿਆਰਥੀ ਨੇ ਪਾਈ ਸੀ। ਇਸ ਮਾਮਲੇ ਵਿੱਚ ਅਦਾਲਤ ਨੇ ਪਟੀਸ਼ਨਕਰਤਾ ਨੂੰ 75,000 ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ।

ਕੇਜਰੀਵਾਲ ਦੀ ਤਰਫੋਂ ਐਡਵੋਕੇਟ ਰਾਹੁਲ ਮਹਿਰਾ ਨੇ ਕਿਹਾ- ਸਾਰੇ ਮਾਮਲਿਆਂ ਵਿੱਚ ਅਸਾਧਾਰਨ ਜ਼ਮਾਨਤ ਦਿਓ। ਅਜਿਹੀ ਅਪੀਲ ਕਿਵੇਂ ਕੀਤੀ ਜਾ ਸਕਦੀ ਹੈ? ਇਹ ਪਟੀਸ਼ਨ ਸਿਰਫ਼ ਪਬਲੀਸਿਟੀ ਲਈ ਦਾਇਰ ਕੀਤੀ ਗਈ ਹੈ।

ਸਬੰਧਿਤ ਖ਼ਬਰ – ਕੇਜਰੀਵਾਲ ਦੀ ਜ਼ਮਾਨਤ ਵਾਲੀ ਜਨਹਿੱਤ ਪਟੀਸ਼ਨ ਖ਼ਾਰਜ, ਪਟੀਸ਼ਨਕਰਤਾ ਨੂੰ 75,000 ਜ਼ੁਰਮਾਨਾ