India

ਦਿੱਲੀ ਕਮੇਟੀ ਦੀ ਆਹੁਦੇਦਾਰਾਂ ਦੀ ਚੋਣ ਲਈ ਮੀਟਿੰਗ ਅੱਜ

‘ਦ ਖ਼ਾਲਸ ਬਿਊਰੋ : ਦਿੱਲੀ ਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਹੁਦੇਦਾਰਾਂ ਦੀ ਚੋਣ ਲਈ ਅੱਜ ਮੀਟਿੰਗ ਸੱਦੀ ਹੈ।  51 ਮੈਂਬਰੀ ਸਦਨ ਵਿਚ ਇਸ ਵੇਲੇ ਅਕਾਲੀ ਦਲ ਦੇ 30 ਮੈਂਬਰ ਹਨ ਜਦੋਂ ਕਿ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ਮਨਜੀਤ ਸਿੰਘ ਜੀ ਕੇ ਨੇ ਆਪਸ  ਵਿਚ ਹੱਥ ਮਿਲਾ ਲਿਆ ਹੈ ਤੇ ਇਹਨਾਂ ਦੇ ਕਰੀਬ 21 ਮੈਂਬਰ ਹਨ। ਅਜਿਹੀ ਸੰਭਾਵਨਾ ਹੈ ਕਿ ਅਕਾਲੀ ਦਲ ਦੀ ਦਿੱਲੀ  ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨਵੇਂ ਪ੍ਰਧਾਨ ਬਣ ਸਕਦੇ ਹਨ।