India

ਚੰਗੇ ਭਲੇ ਲੋਕ ਹੋ ਰਹੇ ਨੇ ਮੌਤ ਦਾ ਸ਼ਿਕਾਰ,ਦਿੱਲੀ ਮਹਿਲਾ ਕਮਿਸ਼ਨ ਦੀ chairperson ਸਵਾਤੀ ਮਾਲੇਵਾਲ ਨੇ ਚੁੱਕੇ ਸਵਾਲ

ਦਿੱਲੀ : ਦਿੱਲੀ ਮਹਿਲਾ ਕਮਿਸ਼ਨ ਦੀ chairperson ਸਵਾਤੀ ਮਾਲੇਵਾਲ ਨੇ ਦੇਸ਼ ਵਿੱਚ ਅਚਾਨਕ ਮੌਤਾਂ ਵਧਣ ਦੇ ਮਾਮਲਿਆਂ ਵਿੱਚ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।

ਸਵਾਤੀ ਮਾਲੀਵਾਲ ਨੇ ਚਿੰਤਾ ਜ਼ਾਹਿਰ ਕੀਤੀ ਹੈ ਤੇ ਕਿਹਾ ਹੈ ਕਿ ਕਿੰਨਾ ਗੰਭੀਰ ਮਸਲਾ ਹੈ ਕਿ ਇੱਖ 20 ਸਾਲ ਦਾ ਕੁੜੀ ਆਪਣੇ ਵਿਆਹ ਵਾਲੇ ਦਿਨ ਅਚਾਨਕ ਮੌਤ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਇੱਕ 16 ਸਾਲ ਦਾ ਬੱਚਾ ਕ੍ਰਿਕਟ ਖੇਡਦੇ ਹੋਏ ਡਿੱਗ ਜਾਂਦਾ ਹੈ ਤੇ ਮਰ ਜਾਂਦਾ ਹੈ। ਇਸ ਤਰਾਂ ਹੋਰ ਵੀ ਕਈ ਮੌਤਾਂ ਹੋਈਆਂ ਹਨ,ਜਿਹਨਾਂ ਦੇ ਵੀਡੀਓ ਵਾਇਰਲ ਹੋਏ ਹਨ ਕਿ ਕਿਵੇਂ ਆਪਣੇ ਰੋਜਾਨਾ ਦੇ ਕੰਮ ਕਾਰ ਕਰਦੇ ਹੋਏ ਲੋਕ ਮੌਤ ਦਾ ਸ਼ਿਕਾਰ ਹੋ ਰਹੇ ਹਨ।

ਮਾਲੀਵਾਲ ਨੇ ਦੱਸਿਆ ਹੈ ਕਿ ਇਸ ਸਬੰਧ ਵਿੱਚ ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਇਹਨਾਂ ਸਾਰਿਆਂ ਦੀ ਮੌਤ ਹੋਣ ਦਾ ਆਖਿਰਕਾਰ ਵਜਾ ਕੀ ਹੈ? ਸਵਾਤੀ ਨੇ ਸੁਆਲ ਵੀ ਚੁੱਕਿਆ ਹੈ ਕਿ ਇਸ ਸਬੰਧ ਵਿੱਚ ਸਰਕਾਰ ਨੇ ਕੀ ਕਾਰਵਾਈ ਕੀਤੀ ਹੈ ,ਕੀ ਕੋਈ ਜਾਂਚ ਹੋਈ ਹੈ ਜਾਂ ਕੋਈ ਕਮੇਟੀ ਬਣੀ ਹੈ,ਜੋ ਇਹ ਜਾਂਚ ਕਰ ਸਕੇ ਕਿ ਅਚਾਨਕ ਹੋ ਰਹੀਆਂ ਇਹਨਾਂ ਮੌਤਾਂ ਦੀ ਕੀ ਵਜਾ ਹੈ?ਕੀ ਸਰਕਾਰ ਨੇ ਆਮ ਲੋਕਾਂ ਲਈ ਕੋਈ ਐਡਵਾਇਜ਼ਰੀ ਜਾਰੀ ਕੀਤੀ ਹੈ?

ਜ਼ਿਕਰਯੋਗ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਅਜਿਹੀਆਂ ਬਹੁਤ ਸਾਰੀਆਂ ਵੀਡੀਓ ਸੋਸ਼ਲ ਮੀਡੀਆ ‘ਤੇ ਘੁੰਮ ਰਹੀਆਂ ਹਨ,ਜਿਸ ਵਿੱਚ ਕੋਈ ਅਚਾਨਕ ਹੀ ਖੇਡਦੇ ਹੋਏ ਜਾ ਆਪਣੇ ਹੀ ਵਿਆਹ ਵਾਲੇ ਦਿਨ ਡਿੱਗ ਜਾਂਦਾ ਹੈ ਤੇ ਮਰ ਜਾਂਦਾ ਹੈ।ਇਸੇ ਤਰਾਂ ਹੋਰ ਵੀ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਨਿਤ ਦੇ ਕਾਰ ਵਿਹਾਰ ਕਰਦਿਆਂ ਅਚਾਨਕ ਹੀ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਇਹ ਵਿਸ਼ਾ ਕਾਫੀ ਸੰਗੀਨ ਹੈ ਤੇ ਇਸੇ ਲਈ ਸਵਾਤੀ ਮਾਲੇਵਾਲ ਨੇ ਇਹ ਸਵਾਲ ਖੜਾ ਕੀਤਾ ਹੈ।