ਪਾਕਿਸਤਾਨ ਦੇ ਪੇਸ਼ਾਵਰ ( Peshawar of Pakistan ) ‘ਚ ਇਕ ਮਸਜਿਦ ‘ਚ ਆਤਮਘਾਤੀ ਹਮਲੇ ( attack ) ‘ਚ ਮਾਰੇ ਗਏ ਲੋਕਾਂ ਦੀ ਗਿਣਤੀ 59 ਹੋ ਗਈ ਹੈ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਸਾਰੇ ਪੁਲਿਸ ਕਰਮਚਾਰੀ ਸਨ। ਉਨ੍ਹਾਂ ਨੂੰ ਨਮਾਜ਼ ਅਦਾ ਕਰਨ ਸਮੇਂ ਨਿਸ਼ਾਨਾ ਬਣਾਇਆ ਗਿਆ। ਇਹ ਮਸਜਿਦ ਪੁਲੀਸ ਹੈੱਡਕੁਆਰਟਰ ਖੇਤਰ ਵਿੱਚ ਸੀ, ਜਿੱਥੇ ਸ਼ਹਿਰ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਹਨ। ਪੇਸ਼ਾਵਰ ਦੇ ਪੁਲਿਸ ਮੁਖੀ ਮੁਹੰਮਦ ਏਜਾਜ਼ ਖਾਨ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਘਟਨਾ ਦੇ ਸਮੇਂ ਇਲਾਕੇ ‘ਚ 300 ਤੋਂ 400 ਪੁਲਿਸ ਕਰਮਚਾਰੀ ਮੌਜੂਦ ਸਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਘਟਨਾ ਤੋਂ ਬਾਅਦ ਕਿਹਾ, “ਅੱਤਵਾਦੀ ਪਾਕਿਸਤਾਨ ਦੀ ਰੱਖਿਆ ਕਰਨ ਵਾਲਿਆਂ ਨੂੰ ਨਿਸ਼ਾਨਾ ਬਣਾ ਕੇ ਡਰ ਪੈਦਾ ਕਰਨਾ ਚਾਹੁੰਦੇ ਹਨ।
ਸ਼ੁਰੂ ਵਿੱਚ, ਇੱਕ ਪਾਕਿਸਤਾਨੀ ਤਾਲਿਬਾਨ ਕਮਾਂਡਰ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਸੀ, ਪਰ ਕੁਝ ਸਮੇਂ ਬਾਅਦ ਸੰਗਠਨ ਨੇ ਹਮਲੇ ਪਿੱਛੇ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ। ਕੱਟੜਪੰਥੀ ਸਮੂਹ ਨੇ ਨਵੰਬਰ ਵਿੱਚ ਪਾਕਿਸਤਾਨ ਨਾਲ ਜੰਗਬੰਦੀ ਖਤਮ ਕਰ ਦਿੱਤੀ ਸੀ ਅਤੇ ਉਦੋਂ ਤੋਂ ਹਿੰਸਾ ਵਿੱਚ ਵਾਧਾ ਹੋ ਰਿਹਾ ਹੈ।
ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ 59 ਲੋਕਾਂ ਦੀ ਮੌਤ ਅਤੇ 157 ਜ਼ਖਮੀ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਦਸੰਬਰ ਵਿੱਚ ਪੇਸ਼ਾਵਰ ਵਿੱਚ ਇੱਕ ਪੁਲਿਸ ਸਟੇਸ਼ਨ ਉੱਤੇ ਹਮਲਾ ਹੋਇਆ ਸੀ। ਮਸਜਿਦ ਦਾ ਖੇਤਰ ਸ਼ਹਿਰ ਦੇ ਸਭ ਤੋਂ ਵੱਧ ਨਿਯੰਤਰਿਤ ਖੇਤਰਾਂ ਵਿੱਚੋਂ ਇੱਕ ਹੈ, ਪੁਲਿਸ ਹੈੱਡਕੁਆਰਟਰ, ਖੁਫੀਆ ਵਿਭਾਗ ਅਤੇ ਅੱਤਵਾਦ ਵਿਰੋਧੀ ਬਿਊਰੋ ਦੇ ਦਫਤਰ ਦਾ ਹੈ।
ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਹਮਲੇ ਪਿੱਛੇ ਜੋ ਲੋਕ ਹਨ ਉਨ੍ਹਾਂ ਦਾ ਇਸਲਾਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਕਿਹਾ, ”ਪੂਰਾ ਦੇਸ਼ ਅੱਤਵਾਦ ਦੇ ਖਿਲਾਫ ਇਕਜੁੱਟ ਹੈ।” ਇਹ ਧਮਾਕਾ ਦੁਪਹਿਰ ਦੀ ਨਮਾਜ਼ ਦੌਰਾਨ 13:30 (ਸਥਾਨਕ ਸਮੇਂ) ‘ਤੇ ਹੋਇਆ।
16 ਦਸੰਬਰ 2014 ਨੂੰ ਪੇਸ਼ਾਵਰ ਵਿੱਚ ਫੌਜੀ ਪਬਲਿਕ ਸਕੂਲ ‘ਤੇ ਦਹਿਸ਼ਤਗਰਦੀ ਹਮਲਾ ਹੋਇਆ ਸੀ । ਇਸ ਵਿੱਚ 148 ਲੋਕ ਮਾਰੇ ਗਏ ਸਨ ਜਿੰਨਾਂ ਵਿੱਚੋਂ 132 ਸਕੂਲੀ ਬੱਚੇ ਸਨ। ਦੱਸਿਆ ਜਾ ਰਿਹਾ ਹੈ ਕਿ ਦਹਿਸ਼ਤਗਰਦੀ ਜਥੇਬੰਦੀ ਤਹਿਰੀਕ-ਏ- ਤਾਲਿਬਾਨ ਪਾਕਿਸਤਾਨ (TTP) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਸੀ ।
ਦੱਸ ਦਈਏ ਕਿ ਲੰਘੇ ਕੱਲ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੀ ਪੁਲਿਸ ਲਾਇਨ ਵਿੱਚ ਬਣੀ ਮਸਜਿਦ ਅੰਦਰ ਜ਼ਬਰਦਸਤ ਧਮਾਕਾ ਹੋਇਆ ਸੀ। ਜਿਸ ਵਿੱਚ 30 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਸੀ ਅਤੇ 100 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ।