India International

ਗੌਤਮ ਅਡਾਨੀ ਨੂੰ ਵੱਡਾ ਝਟਕਾ, ਚੋਟੀ ਦੇ 10 ਅਰਬਪਤੀਆਂ ਦੀ ਸੂਚੀ ‘ਚੋਂ ਬਾਹਰ, ਇਕ ਮਹੀਨੇ ‘ਚ 36.1 ਅਰਬ ਡਾਲਰ ਦਾ ਘਾਟਾ…

Adani firms lose dollar 65 billion in value as US short-seller battle escalates

ਨਵੀਂ ਦਿੱਲੀ : ਗੌਤਮ ਅਡਾਨੀ(Adani Group) ਦੁਨੀਆ ਦੇ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚ 11ਵੇਂ ਨੰਬਰ ‘ਤੇ ਖਿਸਕ ਗਏ ਹਨ ਹੈ। ਬਲੂਮਬਰਗ ਬਿਲੀਨੇਅਰ ਇੰਡੈਕਸ(Bloomberg Billionaires Index) ਦੇ ਸਿਖਰਲੇ 10 ਅਰਬਪਤੀਆਂ ਦੀ ਸੂਚੀ ਵਿੱਚ ਗੌਤਮ ਅਡਾਨੀ(Gautam Adani) ਚੌਥੇ ਤੋਂ 11ਵੇਂ ਸਥਾਨ ‘ਤੇ ਹੈ। ਇਸ ਸਾਲ ਅਡਾਨੀ ਦੀ ਜਾਇਦਾਦ 36.1 ਅਰਬ ਡਾਲਰ ਘਟ ਕੇ 84.21 ਅਰਬ ਡਾਲਰ ਰਹਿ ਗਈ ਹੈ।

ਦਰਅਸਲ ਅਮਰੀਕਾ ਦੀ ਸ਼ਾਰਟ ਸੇਲਿੰਗ ਫਰਮ ਹਿੰਡਨਬਰਗ ਰਿਸਰਚ (Hindenburg Research) ਨੇ ਅਡਾਨੀ ਗਰੁੱਪ ਨੂੰ ਹਿਲਾ ਕੇ ਰੱਖ ਦਿੱਤਾ ਹੈ। ਤਿੰਨ ਦਿਨਾਂ ਤੋਂ ਗਰੁੱਪ ਕੰਪਨੀਆਂ ਵਿੱਚ ਭਾਰੀ ਗਿਰਾਵਟ ਆਈ ਹੈ। ਸਮੂਹ ਦੇ ਚੇਅਰਮੈਨ ਗੌਤਮ ਅਡਾਨੀ ਦੀ ਕੁੱਲ ਜਾਇਦਾਦ ਵਿੱਚ 36.1 ਅਰਬ ਡਾਲਰ ਦੀ ਭਾਰੀ ਗਿਰਾਵਟ ਆਈ ਹੈ।

ਬਲੂਮਬਰਗ ਬਿਲੀਅਨੇਅਰ ਇੰਡੈਕਸ ਮੁਤਾਬਿਕ ਅਡਾਨੀ ਦੀ ਜਾਇਦਾਦ 84.4 ਬਿਲੀਅਨ ਡਾਲਰ ਰਹਿ ਗਈ ਹੈ। ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਪਹਿਲਾਂ ਅਡਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ‘ਚ ਤੀਜੇ ਨੰਬਰ ‘ਤੇ ਸੀ। ਹਿੰਡਨਬਰਗ ਰਿਸਰਚ ਨੇ ਪਿਛਲੇ ਹਫਤੇ ਬੁੱਧਵਾਰ ਨੂੰ ਇਕ ਰਿਪੋਰਟ ‘ਚ ਦਾਅਵਾ ਕੀਤਾ ਸੀ ਕਿ ਅਡਾਨੀ ਸਮੂਹ ਦਹਾਕਿਆਂ ਤੋਂ ਸਟਾਕ ਨਾਲ ਹੇਰਾਫੇਰੀ ਅਤੇ ਖਾਤਾ ਧੋਖਾਧੜੀ ‘ਚ ਸ਼ਾਮਲ ਹੈ। ਹਾਲਾਂਕਿ, ਅਡਾਨੀ ਸਮੂਹ ਨੇ ਇਸ ਰਿਪੋਰਟ ਨੂੰ ਝੂਠ ਦਾ ਪੁਲੰਦਾ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਇਹ ਐਫਪੀਓ ਦੇ ਸਾਹਮਣੇ ਇਸ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ।
ਅਡਾਨੀ ਗਰੁੱਪ ਦੀਆਂ ਜ਼ਿਆਦਾਤਰ ਕੰਪਨੀਆਂ ‘ਚ ਸੋਮਵਾਰ ਨੂੰ ਲਗਾਤਾਰ ਤੀਜੇ ਦਿਨ ਗਿਰਾਵਟ ਦਰਜ ਕੀਤੀ ਗਈ।

ਗਰੁੱਪ ਦੀਆਂ 10 ਵਿੱਚੋਂ ਸੱਤ ਕੰਪਨੀਆਂ ਘਾਟੇ ਨਾਲ ਬੰਦ ਹੋਈਆਂ। ਇਨ੍ਹਾਂ ਵਿੱਚੋਂ ਪੰਜ ਕੰਪਨੀਆਂ ਦੇ ਸ਼ੇਅਰ ਹੇਠਲੇ ਸਰਕਟ ਨੂੰ ਛੂਹ ਗਏ। ਅਡਾਨੀ ਟੋਟਲ ਗੈਸ (Adani Total Gas) ਅਤੇ ਅਡਾਨੀ ਗ੍ਰੀਨ ਐਨਰਜੀ (Adani Green Energy) ‘ਚ 20 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਅਡਾਨੀ ਟ੍ਰਾਂਸਮਿਸ਼ਨ (Adani Transmission) 14.91 ਫੀਸਦੀ, ਅਡਾਨੀ ਵਿਲਮਰ (Adani Wilmar), ਅਡਾਨੀ ਪਾਵਰ (Adani Power) ਅਤੇ ਐਨਡੀਟੀਵੀ (NDTV) ਪੰਜ ਫੀਸਦੀ ਡਿੱਗ ਗਏ। ਅਡਾਨੀ ਪੋਰਟਸ (Adani Ports) ਦੇ ਸ਼ੇਅਰ 0.29 ਫੀਸਦੀ ਡਿੱਗ ਕੇ ਬੰਦ ਹੋਏ। ਦੂਜੇ ਪਾਸੇ ਸਮੂਹ ਦੀ ਪ੍ਰਮੁੱਖ ਕੰਪਨੀ ਅਡਾਨੀ ਐਂਟਰਪ੍ਰਾਈਜ਼ (Adani Enterprises) 4.21 ਫੀਸਦੀ, ਏਸੀਸੀ (ACC) 1.10 ਫੀਸਦੀ ਅਤੇ ਅੰਬੂਜਾ ਸੀਮੈਂਟਸ ਵਿੱਚ (Ambuja Cements) 1.65 ਫੀਸਦੀ ਤੇਜ਼ੀ ਆਈ।

ਸਭ ਤੋਂ ਵੱਧ ਨੁਕਸਾਨ

ਇਸ ਤਰ੍ਹਾਂ, ਅਡਾਨੀ ਸਮੂਹ ਦੀ ਮਾਰਕੀਟ ਕੈਪ ਤਿੰਨ ਦਿਨਾਂ ਵਿੱਚ 65 ਬਿਲੀਅਨ ਡਾਲਰ ਯਾਨੀ 29% ਘਟ ਗਈ ਹੈ। ਪਿਛਲੇ ਹਫਤੇ ਬੁੱਧਵਾਰ ਨੂੰ ਅਮਰੀਕਾ ਦੀ ਇਕ ਸ਼ਾਰਟ ਸੇਲਿੰਗ ਕੰਪਨੀ ਨੇ ਅਡਾਨੀ ਗਰੁੱਪ ‘ਤੇ ਗੰਭੀਰ ਦੋਸ਼ ਲਗਾਏ ਸਨ। ਸਮੂਹ ਕੰਪਨੀਆਂ ਉਸ ਦਿਨ 10 ਫੀਸਦੀ ਤੱਕ ਗਿਰਾਵਟ ਆਈ ਸੀ ਫਿਰ ਸ਼ੁੱਕਰਵਾਰ ਨੂੰ ਅਡਾਨੀ ਗਰੁੱਪ ਦੀਆਂ ਕੰਪਨੀਆਂ 20 ਫੀਸਦੀ ਤੱਕ ਗਿਰਾਵਟ ਆਈ ਸੀ। ਸੋਮਵਾਰ ਨੂੰ ਅਡਾਨੀ ਦੀ ਕੁੱਲ ਜਾਇਦਾਦ ‘ਚ 8.21 ਅਰਬ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ। ਅਡਾਨੀ ਨੇ ਪਿਛਲੇ ਸਾਲ 44 ਬਿਲੀਅਨ ਡਾਲਰ ਦੀ ਕਮਾਈ ਕੀਤੀ ਅਤੇ ਸਭ ਤੋਂ ਵੱਧ ਕਮਾਈ ਕਰਨ ਵਾਲੇ ਅਮੀਰ ਸਨ। ਪਰ ਇਸ ਸਾਲ ਉਸਨੂੰ 36.1 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਹੈ ਅਤੇ ਇਸ ਸਾਲ ਸਭ ਤੋਂ ਵੱਧ ਘਾਟਾ ਹੈ।

ਅਡਾਨੀ ਦੀ ਏਸ਼ੀਆ ਅਤੇ ਭਾਰਤ ਵਿੱਚ ਨੰਬਰ ਇੱਕ ਅਮੀਰ ਕੁਰਸੀ ਖ਼ਤਰੇ ਵਿੱਚ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਉਨ੍ਹਾਂ ਨੂੰ ਕਦੇ ਵੀ ਪਛਾੜ ਸਕਦੇ ਹਨ। ਬਲੂਮਬਰਗ ਬਿਲੀਅਨੇਅਰ ਇੰਡੈਕਸ ਦੇ ਅਨੁਸਾਰ, ਅੰਬਾਨੀ ਦੁਨੀਆ ਦੇ ਸਭ ਤੋਂ ਅਮੀਰਾਂ ਦੀ ਸੂਚੀ ਵਿੱਚ 12ਵੇਂ ਅਤੇ ਏਸ਼ੀਆ ਵਿੱਚ 82.2 ਬਿਲੀਅਨ ਡਾਲਰ ਦੀ ਸੰਪਤੀ ਦੇ ਨਾਲ ਦੂਜੇ ਸਥਾਨ ‘ਤੇ ਹਨ। ਹੁਣ ਅਡਾਨੀ ਅਤੇ ਅੰਬਾਨੀ ਦੀ ਕੁੱਲ ਜਾਇਦਾਦ ਵਿੱਚ ਸਿਰਫ 2.2 ਬਿਲੀਅਨ ਡਾਲਰ ਦਾ ਫਰਕ ਹੈ। ਸੋਮਵਾਰ ਨੂੰ ਅੰਬਾਨੀ ਦੀ ਜਾਇਦਾਦ ਵਿੱਚ $809 ਮਿਲੀਅਨ ਦਾ ਵਾਧਾ ਹੋਇਆ। ਵੈਸੇ, ਇਸ ਸਾਲ ਉਸਦੀ ਕੁੱਲ ਜਾਇਦਾਦ ਵਿੱਚ $4.96 ਬਿਲੀਅਨ ਦੀ ਗਿਰਾਵਟ ਆਈ ਹੈ।