India

ਮੌਤ ਤੋਂ ਪਹਿਲਾਂ ਸਰੀਰ ‘ਚ ਨਜ਼ਰ ਆਉਂਦੇ ਹਨ ਇਹ 5 ਸੰਕੇਤ !ਰਿਸਰਚ ‘ਚ ਖੁਲਾਸਾ,ਨਜ਼ਰ ਅੰਦਾਜ਼ ਨਾ ਕਰੋ

Sgpc pakistan sikh jatha on road

ਬਿਊਰੋ ਰਿਪੋਰਟ : ਮੌਤ ਜ਼ਿੰਦਗੀ ਦਾ ਅਜਿਹਾ ਸੱਚ ਹੈ ਜਿਸ ਤੋਂ ਕੋਈ ਵੀ ਨਹੀਂ ਬਚ ਸਕਦਾ ਹੈ । ਹਰ ਇੱਕ ਸ਼ਖ਼ਸ ਦੀ ਮੌਤ ਦਾ ਸਮੇਂ ਲਿਖਿਆ ਹੋਇਆ ਹੈ । ਉਸ ਨੂੰ ਰੋਕਿਆ ਨਹੀਂ ਜਾ ਸਕਦਾ ਹੈ । ਪਰ ਮੌਤ ‘ਤੇ ਹੋਈ ਇੱਕ ਸਟਡੀ ਵਿੱਚ ਇਸ ਦੇ ਸੰਕੇਤ ਸਾਹਮਣੇ ਆਏ ਹਨ। ਮੈਡੀਕਲ ਫੀਲਡ ਨਾਲ ਜੁੜੇ ਲੋਕ ਇਸ ਨੂੰ ਸਮਝ ਜਾਂਦੇ ਹਨ ਪਰ ਆਮ ਲੋਕ ਇਸ ਨੂੰ ਕਿਵੇਂ ਸਮਝਣ ਇਸ ਦੇ ਲਈ ਬ੍ਰਿਟੇਨ ਦੀ ਇੱਕ ਸੰਸਥਾ web md ਨੇ ਲੰਮੀ ਰਿਸਰਚ ਤੋਂ ਬਾਅਦ ਸੰਕੇਤਾਂ (sign of death) ਦਾ ਪਤਾ ਲਗਾਇਆ ਹੈ।

ਬ੍ਰਿਟੇਨ ਦੀ ਡੇਲੀ ਮਿਰਰ ਵੈਬਲਾਈਟ ਮੁਤਾਬਿਕ ਬ੍ਰਿਟੇਨ ਦੀ ਸੰਸਥਾ Web MD ਨੇ ਲੰਮੀ ਰਿਸਰਚ ਦੇ ਬਾਅਦ ਦੱਸਿਆ ਹੈ ਮੌਤ ਤੋਂ ਪਹਿਲਾਂ ਇਨਸਾਨ ਦੇ ਸਰੀਰ ਵਿੱਚ ਅਜਿਹੇ ਕਈ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਹਨ । ਰਿਸਰਚ ਵਿੱਚ ਸਾਹਮਣੇ ਆਇਆ ਹੈ ਕਿਸੇ ਦੀ ਮੌਤ ਨਜ਼ਦੀਕ ਆ ਰਹੀ ਹੈ ਤਾਂ ਉਸ ਦੇ ਖਾਣ-ਪੀਣ ਵਿੱਚ ਬਦਲਾਅ ਆਉਣਾ ਸ਼ੁਰੂ ਹੋ ਜਾਂਦਾ ਹੈ। ਸ਼ਖ਼ਸ ਖਾਣਾ-ਪੀਣਾ ਘੱਟ ਕਰ ਦਿੰਦਾ ਹੈ ਅਤੇ ਘੱਟ ਬੋਲਣਾ ਸ਼ੁਰੂ ਕਰ ਦਿੰਦਾ ਹੈ । ਜਦਕਿ ਇਸ ਦੇ ਉਲਟ ਘੱਟ ਉਮਰ ਵਿੱਚ ਮੌਤ ਵਾਲਾ ਬੱਚਾ ਜ਼ਿਆਦਾ ਬੋਲਣ ਲੱਗ ਦਾ ਹੈ ਅਤੇ ਉਹ ਜ਼ਿਆਦਾ ਖਾਣ-ਪੀਣ ਲੱਗ ਦਾ ਹੈ । ਇਹ ਇਸ਼ਾਰਾ ਹੁੰਦਾ ਹੈ ਕਿ ਭਵਿੱਖ ਵਿੱਚ ਕੁਝ ਅਜੀਬ ਹੋਣ ਵਾਲਾ ਹੈ । ਇਹ ਅਸੀਂ ਨਹੀਂ ਕਹਿ ਰਹੇ ਹਾਂ ਬ੍ਰਿਟੇਨ ਦੀ ਇਸ ਰਿਸਰਚ ਵਿੱਚ ਸਾਹਮਣੇ ਆਇਆ ਹੈ ।

ਰਿਸਰਚ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਮੌਤ ਦੇ ਤਕਰੀਬਨ 2 ਹਫ਼ਤਿਆਂ ਪਹਿਲਾਂ ਲੱਛਣ ਸਾਫ ਵਿਖਾਈ ਦੇਣੇ ਸ਼ੁਰੂ ਹੋ ਜਾਂਦੇ ਹਨ । ਇਸ ਦੌਰਾਨ ਵਿਅਕਤੀ ਥਕਾਨ ਮਹਿਸੂਸ ਕਰਦਾ ਹੈ ਅਤੇ ਉਸ ਦਾ ਸਰੀਰ ਬੇ-ਜਾਨ ਹੋ ਜਾਂਦਾ ਹੈ । ਕਮਜ਼ੋਰੀ ਮਹਿਸੂਸ ਕਰਦਾ ਹੈ ਨਾ ਚਾਉਂਦੇ ਹੋਏ ਵੀ ਬਿਸਤਰਾਂ ਨਹੀਂ ਛੱਡ ਦਾ ਹੈ । ਉਸ ਸ਼ਖ਼ਸ ਦੀ ਭੁੱਖ ਪਿਆਸ ਘੱਟ ਹੋ ਜਾਂਦੀ ਹੈ। ਦਿਲ ਦੀ ਧੜਕਨ,Blood Presure ਅਤੇ ਸਾਹ ਲੈਣ ਵਿੱਚ ਵੀ ਤਕਲੀਫ ਹੋਣ ਲੱਗ ਦੀ ਹੈ। ਇਸ ਤੋਂ ਇਲਾਵਾ ਰਿਸਰਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਦੋਂ 2 ਤੋਂ 3 ਦਿਨ ਰਹਿ ਜਾਂਦੇ ਹਨ ਤਾਂ ਸ਼ਖ਼ਸ ਆਪਣੇ ਪਰਾਏ ਲੋਕਾਂ ਨੂੰ ਭੁੱਲਣਾ ਸ਼ੁਰੂ ਹੋ ਜਾਂਦੇ ਹੈ। ਲੋਕਾਂ ਦੀਆਂ ਗੱਲਾਂ ਦਾ ਜਵਾਬ ਨਹੀਂ ਦਿੰਦਾ ਹੈ। ਇਸ ਤੋਂ ਇਲਾਵਾ ਜਿਵੇਂ-ਜਿਵੇਂ ਘੰਟੇ ਘੱਟ ਦੇ ਰਹਿੰਦੇ ਹਨ ਪੈਰ ਅਤੇ ਗੋਢਿਆਂ ਦੀ ਸਕਿਨ ਦਾ ਰੰਗ ਬੈਂਗਨੀ ਹੋ ਸਕਦੀ ਹੈ। ਪੇਸ਼ਾਬ ਆਉਣਾ ਬੰਦ ਹੋ ਜਾਂਦਾ ਹੈ । ਇਸ ਨਾਲ ਸਰੀਰ ਦਾ ਤਾਪਮਾਨ ਵੀ ਡਿੱਗ ਜਾਂਦਾ ਹੈ । ਉਨ੍ਹਾਂ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੋਣ ਲੱਗ ਦੀ ਹੈ ।