Punjab

ਖੇਤੀ ਕਾਨੂੰਨਾਂ ‘ਤੇ ਨਵਜੋਤ ਸਿੰਘ ਸਿੱਧੂ ਬਹੁਤ ਲੇਟ ਜਾਗੇ ਹਨ : ਦਲਜੀਤ ਸਿੰਘ ਚੀਮਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਨਵਜੋਤ ਸਿੰਘ ਸਿੱਧੂ ਦੀ ਪ੍ਰੈੱਸ ਕਾਨਫਰੰਸ ਵਿੱਚ ਖੇਤੀ ਕਾਨੂੰਨਾਂ ਉੱਤੇ ਅਕਾਲੀ ਦਲ ਉੱਤੇ ਚੁੱਕੇ ਸਵਾਲਾਂ ਦਾ ਜਵਾਬ ਦਿੰਦਿਆਂ ਅਕਾਲੀ ਲੀਡਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਿਰੋਮਣੀ ਅਕਾਲੀ ਦਲ ਵੱਲੋਂ 17 ਸਤੰਬਰ ਨੂੰ ਗੁਰੂਦੁਆਰਾ ਰਕਾਬ ਗੰਜ ਤੋਂ ਪਾਰਲੀਮੈਂਟ ਤੱਕ ਰੋਸ ਮਾਚਰ ਕੀਤਾ ਜਾਵੇਗਾ। ਇਸ ਤੋਂ ਬਾਅਦ 24 ਸਤੰਬਰ ਨੂੰ ਬਹੁਤ ਵੱਡੀ ਰੈਲੀ ਕੀਤੀ ਜਾ ਰਹੀ ਹੈ।ਦਿਲੀ ਤੋਂ ਕਟੜਾ ਤੱਕ ਨੈਸ਼ਨਲ ਹਾਈਵੇ ਬਣ ਰਿਹਾ ਹੈ। ਉਸ ਵਿਚ ਪੰਜਾਬ ਦੇ ਕਈ ਕਿਸਾਨਾਂ ਦੀ ਜਮੀਨ ਆ ਰਹੀ ਹੈ। ਲੁਧਿਆਣਾ, ਪਟਿਆਲਾ, ਰੋਪੜ ਤੇ ਹੋਰ ਥਾਵਾਂ ਤੋਂ ਕਿਸਾਨ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਕੌਡੀਆਂ ਦੇ ਭਾਅ ਉੱਤੇ ਕਿਸਾਨਾਂ ਦੀ ਜਮੀਨ ਖਰੀਦੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਉੱਤੇ ਕਾਂਗਰਸ ਦਾ ਪ੍ਰਧਾਨ ਲੇਟ ਜਾਗਿਆ ਹੈ।ਨਵੇਂ ਸਿਰੇ ਤੋਂ ਸਿੱਧੂ ਨੇ ਦੁਬਾਰਾ ਇਸ ਮੁੱਦੇ ਨੂੰ ਚੁੱਕਿਆ ਹੈ।ਦਲਜੀਤ ਚੀਮਾ ਨੇ ਕਿਹਾ ਕਿ ਸਿੱਧੂ ਇਕ ਇਕ ਕਾਲਮ ਪੜ੍ਹ ਕੇ ਕੀ ਸਾਬਿਤ ਕਰਨਾ ਚਾਹੁੰਦੇ ਹਨ ਇਹ ਤਾਂ ਨਹੀਂ ਪਤਾ, ਪਰ ਸਿੱਧੂ ਨੂੰ ਸ਼ਾਇਦ ਇਹ ਨਹੀਂ ਪਤਾ ਕਿ ਹੁਣ ਖੇਤੀ ਕਾਨੂੰਨ ਰੱਦ ਕਰਵਾਉਣ ਉੱਤੇ ਇਕ ਸਹਿਮਤੀ ਬਣ ਚੁੱਕੀ ਹੈ।

ਚੀਮਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੁੱਖਮੰਤਰੀ ਵੀ ਲੇਟ ਜਾਗੇ ਹਨ ਤੇ ਦੋਵਾਂ ਵਿਚਾਲੇ ਹੁਣ ਰੇਸ ਲੱਗੀ ਹੋਈ ਹੈ।ਸਿੱਧੂ ਨੂੰ ਦੱਸਣਾ ਚਾਹੀਦਾ ਹੈ ਕਿ 2013 ਵਿਚ ਜਦੋਂ ਇਹ ਐਕਟ ਪਾਸ ਹੋਇਆ ਸੀ ਤਾਂ ਉਸ ਵੇਲੇ ਤੁਹਾਡੀ ਪਾਰਟੀ ਦਾ ਕੀ ਵਿਚਾਰ ਸੀ। ਪਰ ਹੈਰਾਨੀ ਦੀ ਗੱਲ ਹੈ ਕਿ ਪੰਜ ਸਾਲ ਇਹ ਖਤਰਾ ਪੰਜਾਬੀਆਂ ਦੇ ਸਿਰ ਤੇ ਕਿਉਂ ਲਟਕਦਾ ਰਹਿਣ ਦਿਤਾ ਹੈ, ਇਹ ਕਾਂਗਰਸ ਨਹੀਂ ਦਸ ਰਹੀ।