India

ਇਸ ਮੰਦਿਰ ਵਿੱਚ ਵੜਨ ਲਈ ਇਨ੍ਹਾਂ ਲੋਕਾਂ ਨੂੰ ਲੱਗ ਗਏ ਕਈ ਸਾਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਈ ਸਾਲਾਂ ਦੇ ਭੇਦਭਾਵ ਮਗਰੋਂ ਆਖਿਰ ਤਮਿਲਨਾਡੂ ਦੇ ਮਦੁਰਾਈ ਦੇ ਮੰਦਿਰ ਵਿਚ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਦਾਖਿਲ ਹੋਣ ਦੀ ਇਜਾਜਤ ਮਿਲ ਗਈ।ਇਹ ਹੁਣ ਮੰਦਿਰ ਵਿੱਚ ਪ੍ਰਾਰਥਨਾ ਵੀ ਕਰ ਸਕਣਗੇ।ਇਹ ਲੋਕ ਮਦੁਰਾਈ ਜਿਲ੍ਹੇ ਦੇ ਕੋਕੂਲਮ ਪਿੰਡ ਦੇ ਰਹਿਣ ਵਾਲੇ ਹਨ।ਮੰਦਿਰ ਵਿਚ ਦਾਖਿਲ ਹੋਣ ਤੋਂ ਬਾਅਦ ਲੋਕਾਂ ਨੇ ਕਿਹਾ ਕਿ ਇਹ ਲੰਬੇ ਸੰਘਰਸ਼ ਮਗਰੋਂ ਕਿਸੇ ਸੁਪਨੇ ਦੇ ਪੂਰਾ ਹੋਣ ਵਾਂਗ ਹੈ। ਭਾਰੀ ਸੁਰੱਖਿਆ ਬਲ ਦੀ ਮੌਜੂਦਗੀ ਵਿੱਚ 50 ਲੋਕਾਂ ਨੂੰ ਮੰਦਿਰ ਵਿੱਚ ਜਾਣ ਦੀ ਇਜਾਜਤ ਦਿੱਤੀ ਗਈ।

ਮੰਦਿਰ ਦਾਖਿਲ ਹੋਣ ਤੋਂ ਬਾਅਦ ਆਪਣੀ ਪ੍ਰਤਿਕਿਰਿਆ ਦਿੰਦਿਆਂ ਇਕ ਕਾਰ ਚਾਲਕ ਅਤੇ ਕੋੱਕੁਲਮ ਨੇੜੇ ਦੇ ਪਰਾਏਪੱਟੀ ਪਿੰਡ ਦੇ ਵਸਨੀਕ ਕੇ ਪਾਂਡੀਰਾਜਨ ਨੇ ਦੱਸਿਆ ਕਿ ਉਸਦੇ ਪਿਤਾ ਕਈ ਸਾਲ ਪਹਿਲਾਂ ਉਸਨੂੰ ਮੰਦਰ ਲੈ ਕੇ ਜਾਂਦੇ ਸਨ।ਮੰਦਰ ਦੇ ਦਲਿਤ ਪੁਜਾਰੀ ਮੁਥਈਆ ਦੇ ਭਰਾ ਪੰਡਿਆਰਾਜਨ ਨੇ ਕਿਹਾ ਕਿ ਰੱਬ ਦੇ ਅਸ਼ੀਰਵਾਦ ਨਾਲ ਸਾਨੂੰ ਲੋਕਾਂ ਨੂੰ ਮੰਦਰ ਦੇ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ।

ਜਾਣਕਾਰੀ ਅਨੁਸਾਰ ਮੰਦਰ ਸਰਕਾਰੀ ਪੋਰਮਬੋਕੇ ਜ਼ਮੀਨ ‘ਤੇ ਸਥਿਤ ਹੈ ਅਤੇ ਐਚਆਰ ਐਂਡ ਸੀਈ ਮੰਦਿਰ ਨੂੰ ਸੰਭਾਲਣ ਬਾਰੇ ਵਿਚਾਰ ਕਰ ਰਿਹਾ ਹੈ। ਮੰਦਿਰ ਦੇ ਆਸਪਾਸ 250 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।