International

ਅੰਗਰੇਜ਼ੀ ਦੇ ਉੱਘੇ ਲੇਖਕ ਸਲਮਾਨ ਰਸ਼ਦੀ ‘ਤੇ ਜਾ ਨ ਲੇ ਵਾ ਹ ਮਲਾ

ਦ ਖ਼ਾਲਸ ਬਿਊਰੋ : ਉੱਘੇ ਅੰਗਰੇਜ਼ੀ ਲੇਖਕ ਸਲਮਾਨ ਰਸ਼ਦੀ ਉੱਤੇ ਪੱਛਮੀ ਨਿਊਯਾਰਕ ਵਿੱਚ ਇੱਕ ਸਮਾਗਮ ਦੌਰਾਨ ਜਾਨ ਲੇਵਾ ਹ ਮਲਾ ਕੀਤਾ ਗਿਆ। ਨਿਊਜ਼ ਏਜੰਸੀ ਏਪੀ ਨੇ ਇਹ ਜਾਣਕਾਰੀ ਦਿੱਤੀ। ਸਮਾਗਮ ਵਿੱਚ ਹਾਜ਼ਰ ਐਸੋਸੀਏਟਿਡ ਪ੍ਰੈਸ ਦੇ ਰਿਪੋਰਟਰ ਵੇਖਿਆ ਕਿ ਇੱਕ ਵਿਅਕਤੀ ਨੇ ਚੌਟਾਉਕਾ ਇੰਸਟੀਚਿਊਟ ਦੇ ਸਮਾਗਮ ਵਿੱਚ ਮੰਚ ਰਸ਼ਦੀ ਉੱਤੇ ਹਮ ਲਾ ਕਰ ਦਿੱਤਾ। ਹ ਮਲਾ ਉਸ ਵੇਲੇ ਹੋਇਆ ਜਦੋਂ ਹਾਜ਼ਰੀਨ ਨਾਲ ਰਸ਼ਦੀ ਦੀ ਜਾਣ-ਪਛਾਣ ਕਰਵਾਈ ਜਾ ਰਹੀ ਸੀ। ਹਮ ਲਾਵਰ ਨੇ ਉਨ੍ਹਾਂ ਨੂੰ ਮੁੱਕਾ ਮਾਰਨਾ ਜਾਂ ਚਾਕੂ ਮਾ ਰ ਨਾ ਸ਼ੁਰੂ ਕਰ ਦਿੱਤਾ। ਥੋੜ੍ਹੀ ਦੇਰ ਬਾਅਦ ਰਸ਼ਦੀ ਫਰਸ਼ ‘ਤੇ ਡਿੱਗ ਪਏ ਅਤੇ ਫੇਰ ਉਹ ਉਨ੍ਹਾਂ ਨੂੰ ਦੂਰ ਲੈ ਗਿਆ। ਰਸ਼ਦੀ ਦੀ ਹਾਲਤ ਬਾਰੇ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਹ ਮਲਾਵਰ ਨੂੰ ਮੌਕੇ ’ਤੇ ਕਾਬੂ ਕਰਕੇ ਹਿਰਾਸਤ ਵਿੱਚ ਲੈ ਲਿਆ ਗਿਆ ਹੈ।

ਉੱਘੇ ਅੰਗਰੇਜ਼ੀ ਲੇਖਕ ਸਲਮਾਨ ਰਸ਼ਦੀ

ਨਿਊਯਾਰਕ ਪੁਲੀਸ ਨੇ ਦੱਸਿਆ ਕਿ ਰਸ਼ਦੀ ਦੇ ਗਲੇ ’ਚ ਚਾਕੂ ਵੱਜਾ ਹੈ ਤੇ ਉਨ੍ਹਾਂ ਹੈਲੀਕਾਪਟਰ ਰਾਹੀਂ ਹਸਪਤਾਲ ਲਿਜਾਇਆ ਗਿਆ ਹੈ। ਇਸ ਹ ਮਲੇ ’ਚ ਇੱਕ ਇੰਟਰਵਿਊ ਲੈਣ ਵਾਲਾ ਵੀ ਜ਼ਖ਼ ਮੀ ਹੋਇਆ ਹੈ। ਜ਼ਿਕਰਯੋਗ ਹੈ ਕਿ ਸਲਮਾਨ ਰਸ਼ਦੀ ਦੀ ਕਿਤਾਬ ‘ਦਿ ਸੈਤੇਨਿਕ ਵਰਸਿਜ਼’ ’ਤੇ 1988 ਵਿੱਚ ਇਰਾਨ ’ਚ ਪਾਬੰਦੀ ਲਗਾ ਦਿੱਤੀ ਗਈ ਸੀ ਕਿਉਂਕਿ ਮੁਸਲਮਾਨਾਂ ਨੇ ਇਸ ਕਿਤਾਬ ਨੂੰ ਧਰਮ ਵਿਰੋਧੀ ਕਰਾਰ ਦਿੱਤਾ ਸੀ। ਇਸ ਤੋਂ ਇੱਕ ਸਾਲ ਬਾਅਦ ਇਰਾਨ ਦੇ ਮਰਹੂਮ ਆਗੂ ਅਯਤੁੱਲ੍ਹਾ ਰੁਹੋਲ੍ਹਾ ਖੋਮੇਨੀ ਨੇ ਰਸ਼ਦੀ ਦੀ ਮੌ ਤ ਲਈ ਫਤਵਾ ਜਾਰੀ ਕਰਦਿਆਂ ਲਈ ਇਸ ਲਈ 30 ਲੱਖ ਡਾਲਰ ਦਾ ਇਨਾਮ ਰੱਖਿਆ ਸੀ।

ਇਰਾਨ ਸਰਕਾਰ ਨੇ ਬੇਸ਼ੱਕ ਲੰਮਾ ਸਮਾਂ ਪਹਿਲਾਂ ਖੋਮੇਨੀ ਦੇ ਫਤਵੇ ਤੋਂ ਦੂਰੀ ਬਣਾ ਲਈ ਸੀ ਪਰ ਲੋਕਾਂ ਵਿੱਚ ਰਸ਼ਦੀ ਵਿਰੋਧੀ ਭਾਵਨਾਵਾਂ ਅਜੇ ਵੀ ਕਾਇਮ ਹਨ। ਸਾਲ 2012 ’ਚ ਇਰਾਨ ਦੀ ਇੱਕ ਧਾਰਮਿਕ ਫਾਊਂਡੇਸ਼ਨ ਨੇ ਰਸ਼ਦੀ ਦੀ ਮੌਤ ਲਈ ਇਨਾਮ ’ਚ ਵਾਧਾ ਕਰ ਦਿੱਤਾ ਸੀ।

ਉਸ ਧਮਕੀ ਨੂੰ ਰਸ਼ਦੀ ਨੇ ਉਸ ਸਮੇਂ ਇਹ ਕਹਿੰਦਿਆਂ ਨਜ਼ਰਅੰਦਾਜ਼ ਕਰ ਦਿੱਤਾ ਸੀ ਕਿ ਲੋਕਾਂ ਦੀ ਇਸ ਇਨਾਮ ’ਚ ਕੋਈ ਦਿਲਚਸਪੀ ਨਹੀਂ ਹੈ। ਇਸ ਸਾਲ ਰਸ਼ਦੀ ਨੇ ਉਸ ਫਤਵੇ ਬਾਰੇ ਕਿਤਾਬ ਪ੍ਰਕਾਸ਼ਤ ਕੀਤੀ ਸੀ। ਸਲਮਾਨ ਰਸ਼ਦੀ ਨੂੰ ਉਨ੍ਹਾਂ ਦੇ ਨਾਵਲ ‘ਮਿਡਨਾਈਟਜ਼ ਚਿਲਡਰਨ’ ਲਈ ਬੁੱਕਰ ਪੁਰਸਕਾਰ ਮਿਲਿਆ ਸੀ। ਨਿਊਯਾਰਕ ਦੇ ਗਵਰਨਰ ਅਨੁਸਾਰ ਰਸ਼ਦੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।