Punjab

ਬੁਲੇਟ ‘ਤੇ ਪਟਾਕੇ ਮਾਰਨ ਜਾਂ ਸਾਈਲੈਂਸਰ ਬਦਲਣ ‘ਤੇ ਹੁਣ 6 ਮਹੀਨੇ ਤੱਕ ਦੀ ਜੇਲ੍ਹ

Crackers on the bullet, bike silencer, traffic police, Punjab news, ਬੁਲੇਟ ਮੋਟਰਸਾਈਕਲ, ਪੰਜਾਬ ਨਿਊਜ਼, ਪੰਜਾਬੀ ਖ਼ਬਰਾਂ, ਟਰੈਫਿਕ ਪੁਲਿਸ, ਕੋਰਟ, ਅਦਾਲਤ, ਬੁਲੇਟ ਮੋਟਰਸਾਈਕਲ

ਚੰਡੀਗੜ੍ਹ : ਹੁਣ ਬੁਲੇਟ ਮੋਟਰਸਾਈਕਲ ‘ਤੇ ਪਟਾਕੇ ਪਾਉਣ ਵਾਲਿਆਂ ਦੀ ਖੈਰ ਨਹੀਂ ਹੋਵੇਗਾ। ਇਸ ਦੇ ਨਾਲ ਹੀ ਕਿਸੇ ਹੋਰ ਬਾਈਕ ਦੇ ਸਾਈਲੈਂਸਰ ਨੂੰ ਕੱਟ ਕੇ ਜਾਂ ਸੋਧ ਕੇ ਕੰਨ ਪਾੜਨ ਵਾਲੀ ਆਵਾਜ਼ ਪੈਦਾ ਕਰਨ ਵਾਲਿਆਂ ਦੀ ਸ਼ਾਮਤ ਆਵੇਗੀ। ਅਜਿਹੇ ਲੋਕਾਂ ਖਿਲਾਫ਼ ਪੰਜਾਬ ਪੁਲਿਸ ਕਾਰਵਾਈ ਕਰੇਗੀ। ਬਾਈਕ ਜ਼ਬਤ ਕਰਨ ਤੋਂ ਲੈ ਕੇ ਧਾਰਾ 188 ਤਹਿਤ ਕਾਰਵਾਈ ਹੋਵੇਗੀ। ਇੰਨਾ ਹੀ ਨਹੀਂ ਦੋਸ਼ ਸਾਬਤ ਹੋਣ ਉੱਤੇ 6 ਮਹੀਨੇ ਤੱਕ ਦੀ ਸਜ਼ਾ ਅਤੇ 1000 ਰੁਪਏ ਤੱਕ ਦਾ ਜੁਰਮਾਨਾ ਵੀ ਹੋ ਸਕਦਾ ਹੈ।

ਇੰਨਾ ਹੀ ਨਹੀਂ ਪੰਜਾਬ ਵਿੱਚ ਇਸ ਤਹਿਤ ਕਾਰਵਾਈ ਕਰਨ ਤੋਂ ਬਾਅਦ ਵੀ ਜੇਕਰ ਮੁੜ ਤੋਂ ਸਬੰਧਿਤ ਵਿਅਕਤੀ ਵੱਲੋਂ ਬੁਲੇਟ ਦੇ ਪਟਾਕੇ ਪਾਏ ਜਾਂਦੇ ਹਨ ਤਾਂ ਇਸ ਨੂੰ ਅਦਾਲਤ ਦੀ ਮਾਣਹਾਨੀ ਮੰਨਦੇ ਹੋਏ ਕੋਰਟ ਤੈਅ ਕਰੇਗੀ ਕਿ ਦੋਸ਼ੀ ਨੂੰ ਕੀ ਸਜ਼ਾ ਦਿੱਤੀ ਜਾਵੇ।

ਪੂਰੇ ਵਿੱਚ ਹਦਾਇਤਾਂ ਹੋਈਆਂ ਜਾਰੀ

ਵਧੀਕ ਡੀਜੀਪੀ, ਟਰੈਫਿਕ, ਪੰਜਾਬ ਪੁਲੀਸ ਨੇ ਪੰਜਾਬ ਭਰ ਦੇ ਪੁਲੀਸ ਕਮਿਸ਼ਨਰਾਂ ਅਤੇ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਪੱਤਰ ਲਿਖ ਕੇ ਹਦਾਇਤਾਂ ਜਾਰੀ ਕੀਤੀਆਂ ਹਨ। ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਾਰੇ ਟ੍ਰੈਫਿਕ ਅਧਿਕਾਰੀਆਂ ਅਤੇ ਟ੍ਰੈਫਿਕ ਇੰਚਾਰਜਾਂ ਨੂੰ ਇਨ੍ਹਾਂ ਹੁਕਮਾਂ ਨੂੰ ਪੂਰੀ ਤਰ੍ਹਾਂ ਅਤੇ ਸਖ਼ਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਜਾਣ।

ਹਦਾਇਤਾਂ ਮੁਤਾਬਕ ਜਿਸ ਵੀ ਬਾਈਕ ਵਿੱਚ ਏਜੰਸੀ ਫਿੱਟਡ ਸਾਈਲੈਂਸਰ ਨਹੀਂ ਹੋਵੇਗਾ, ਜ਼ਿਆਦਾ ਸ਼ੋਰ ਮਚਾ ਰਹੀ ਹੈ ਜਾਂ ਪਟਾਕੇ ਮਾਰਦੀ ਹੈ, ਉਸ ਵਿਰੁੱਧ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾਵੇ। ਦੁਬਾਰਾ ਫੜੇ ਜਾਣ ਤੇ ਕੰਟੇਪੱਟ ਆਫ ਕੋਰਟ ਲਗਾਈ ਜਾਵੇ ਅਤੇ ਅਦਾਲਤ ਨੂੰ ਹਵਾਲਾ ਭੇਜਿਆ ਜਾਣਾ ਚਾਹੀਦਾ ਹੈ। ਅਦਾਲਤ ਸਜ਼ਾ ਨੂੰ ਹੋਰ ਵੀ ਵਧਾ ਸਕਦੀ ਹੈ।

ਦੱਸ ਦੇਈਏ ਕਿ ਵਾਤਾਵਰਣ (ਸੁਰੱਖਿਆ) ਨਿਯਮ, 1986 ਦੇ ਮੁਤਾਬਕ, ਬਾਈਕ ਅਤੇ ਸਕੂਟਰਾਂ ਲਈ ਵੱਧ ਤੋਂ ਵੱਧ ਆਵਾਜ਼ ਦੀ ਸੀਮਾ 80 ਡੈਸੀਬਲ ਹੈ। ਫੈਕਟਰੀ ਮਾਡਲ ਦੇ ਸਟਾਕ ਸਾਈਲੈਂਸਰ ਵਿੱਚ 3 ਫਿਲਟਰ ਹਨ, ਜੋ ਇਸਨੂੰ ਸ਼ਾਂਤ ਬਣਾਉਂਦੇ ਹਨ। ਸੋਧੇ ਹੋਏ ਸਾਈਲੈਂਸਰ ਤੋਂ ਘੱਟੋ-ਘੱਟ 120 ਡੈਸੀਬਲ ਦੀ ਆਵਾਜ਼ ਨਿਕਲਦੀ ਹੈ। ਬਾਈਕ ‘ਚ ਸਾਈਲੈਂਸਰ ਬਦਲਣ ਨਾਲ ਆਵਾਜ਼ ਕਈ ਗੁਣਾ ਤੇਜ਼ ਹੋ ਜਾਂਦੀ ਹੈ।

ਹਾਈ ਕੋਰਟ ਨੇ 2019 ਵਿੱਚ ਹੁਕਮ ਜਾਰੀ ਕੀਤੇ ਹਨ

ਸਾਲ 2016 ‘ਚ ਬਾਈਕ ‘ਤੇ ਪਟਾਕਿਆਂ ਦੇ ਨਾਲ ਸਾਈਲੈਂਸਰ ਲਗਾਉਣ ਵਾਲਿਆਂ ਖਿਲਾਫ਼ ਕਾਰਵਾਈ ਲਈ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਸ ‘ਤੇ ਸਾਲ 2019 ‘ਚ ਹਾਈਕੋਰਟ ਨੇ ਟ੍ਰੈਫਿਕ ਪੁਲਿਸ ਨੂੰ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਹੁਕਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਿਹਾ ਗਿਆ ਹੈ।

ਦੱਸ ਦੇਈਏ ਕਿ 2019 ‘ਚ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਵੀ ਪੰਜਾਬ ‘ਚ ਸ਼ਰੇਆਮ ਪਟਾਕੇ ਪਾਉਂਦੇ ਦੇਖੇ ਜਾ ਸਕਦੇ ਹਨ। ਪੁਲੀਸ ਕਾਰਵਾਈ ਦੇ ਨਾਂ ’ਤੇ 1000 ਰੁਪਏ ਤੱਕ ਦਾ ਚਲਾਨ ਕੱਟਦਾ ਸੀ।

ਹੁਣ ਮਕੈਨਿਕ ਅਤੇ ਵਰਕਸ਼ਾਪ ਮਾਲਕ ਵੀ ਲਪੇਟ ਵਿੱਚ ਆ ਜਾਣਗੇ।

ਇਸ ਤੋਂ ਇਲਾਵਾ ਜਿਹੜੇ ਮਕੈਨਿਕ ਅਤੇ ਵਰਕਸ਼ਾਪ ਮਾਲਕਾਂ ਨੇ ਮੋਟਰਸਾਈਕਲ ਵਿੱਚ ਕੰਪਨੀ ਵੱਲੋਂ ਫਿੱਟ ਕੀਤੇ ਸਾਈਲੈਂਸਰ ਹਟਾਏ ਜਾਂ ਉਨ੍ਹਾਂ ਵਿੱਚ ਕੋਈ ਤਬਦੀਲੀ ਕੀਤੀ, ਉਨ੍ਹਾਂ ਖ਼ਿਲਾਫ਼ ਵੀ ਧਾਰਾ 188 ਤਹਿਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ। ਜੇਕਰ ਉਹ ਸਾਈਲੈਂਸਰ ਵੀ ਬਦਲਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਪੁਲਿਸ ਕਾਰਵਾਈ ਕੀਤੀ ਜਾਵੇਗੀ।

ਸਾਈਲੈਂਸਰ ਨੂੰ ਸੋਧਣਾ, ਦੂਜਿਆਂ ਦੀ ਆਜ਼ਾਦੀ ਨੂੰ ਭੰਗ ਕਰਨਾ: ਅਦਾਲਤ

ਅਦਾਲਤ ਨੇ ਸਾਈਲੈਂਸਰ ਸੋਧ ਰਾਹੀਂ ਪੈਦਾ ਹੋਣ ਵਾਲੇ ਰੌਲੇ ਨੂੰ ਦੂਜਿਆਂ ਦੀ ਆਜ਼ਾਦੀ ਵਿੱਚ ਦਖ਼ਲ ਕਰਾਰ ਦਿੱਤਾ ਹੈ। ਅਦਾਲਤ ਨੇ ਸਰਕਾਰ ਨੂੰ ਅਜਿਹੇ ਬਾਈਕ ਚਾਲਕਾਂ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ।

ਫੈਕਟਰੀ ਮਾਡਲ ਨੂੰ ਸੋਧਣਾ ਗੈਰ-ਕਾਨੂੰਨੀ ਹੈ। ਕੈਟਾਲੀਟਿਕ ਕਨਵਰਟਰ ਨੂੰ ਸਾਈਲੈਂਸਰ ਸੋਧ ਲਈ ਹਟਾ ਦਿੱਤਾ ਜਾਂਦਾ ਹੈ। ਜਦੋਂ ਕਿ ਇਹ ਐਗਜ਼ੌਸਟ ਗੈਸਾਂ ਨੂੰ ਫਿਲਟਰ ਕਰਦਾ ਹੈ।