Punjab

ਮੂਸੇਵਾਲਾ ਦੀ 2 ਕੀਮਤੀ ਚੀਜ਼ਾਂ ਅਦਾਲਤ ਨੇ 5 ਲੱਖ ਰੁਪਏ ‘ਚ ਪਰਿਵਾਰ ਨੂੰ ਸੌਂਪੀਆਂ !

ਬਿਊਰੋ ਰਿਪੋਰਟ : ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਇੱਕ ਸਾਲ ਬਾਅਦ ਪਰਿਵਾਰ ਨੂੰ ਉਨ੍ਹਾਂ ਦੀ ਪਿਸਟਲ ਅਤੇ ਮੋਬਾਈਲ ਕੋਰਟ ਤੋਂ ਵਾਪਸ ਮਿਲ ਗਿਆ ਹੈ, ਪਰਿਵਾਰ ਨੇ ਇਸ ਦੇ ਲਈ ਅਪੀਲ ਕੀਤੀ ਸੀ, ਹਾਲਾਂਕਿ ਉਨ੍ਹਾਂ ਨੂੰ ਕੋਰਟ ਵਿੱਚ ਹਰ ਪੇਸ਼ੀ ‘ਤੇ
ਮੋਬਾਈਲ ਅਤੇ ਪਿਸਟਲ ਲੈਕੇ ਆਉਣੇ ਹੋਣਗੇ । ਮੂਸੇਵਾਲਾ ਦੇ ਪਰਿਵਾਰ ਨੇ ਪਿਸਟਲ ਦੇ ਲਈ 4 ਲੱਖ ਅਤੇ ਮੋਬਾਈਲ ਦੇ ਲਈ 1 ਲੱਖ ਦਾ ਬਾਂਡ ਭਰਿਆ ਹੈ, ਇਹ ਪਿਸਟਲ ਹੁਣ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਨਾਂ ਦਰਜ ਹੋ ਗਈ ਹੈ ।

ਅਦਾਲਤ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਕਿਹਾ ਹੈ ਕਿ ਜਦੋਂ ਤੱਕ ਕਤਲ ਦਾ ਕੇਸ ਚੱਲੇਗਾ ਉਹ ਮੋਬਾਈਲ ਫੋਨ ਅਤੇ ਪਿਸਟਲ ਨੂੰ ਅੱਗੇ ਵੇਚ ਨਹੀਂ ਸਕਦੇ ਹਨ, ਇਸ ਦੇ ਇਲਾਵਾ ਪਿਸਟਲ ਅਤੇ ਮੋਬਾਈਲ ਦਾ ਰੰਗ ਵੀ ਨਹੀਂ ਬਦਲ ਸਕਦੇ ਹਨ।

ਵਾਰਦਾਤ ਵਾਲੀ ਥਾਂ ਤੋਂ ਮਿਲੀ ਸੀ ਦੋਵਾਂ ਚੀਜ਼ਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ 29 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰੀਆਂ ਗਈਆਂ ਸਨ, ਉਸ ਵਕਤ ਉਨ੍ਹਾਂ ਦਾ ਮੋਬਾਈਲ ਅਤੇ ਪਿਸਟਲ ਨਾਲ ਸੀ, ਮੂਸੇਵਾਲਾ ਨੇ ਆਪਣੀ ਪਿਸਟਲ ਤੋਂ ਗੋਲੀਆਂ ਚਲਾਇਆ ਸਨ, ਉਨ੍ਹਾਂ ਦੇ ਕਤਲ ਦੇ ਬਾਅਦ ਪੁਲਿਸ ਨੇ ਵਾਰਦਾਤ ਦੀ ਥਾਂ ਤੋਂ ਇਸ ਨੂੰ ਬਰਾਮਦ ਕਰਕੇ ਕੇਸ ਪ੍ਰਾਪਰਟੀ ਦੇ ਰੂਪ ਵਿੱਚ ਜ਼ਬਤ ਕੀਤਾ ਸੀ,ਜਿਸ ਨੂੰ ਹੁਣ ਵਾਪਸ ਕਰ ਦਿੱਤਾ ਗਿਆ ਹੈ ।

ਥਾਰ ਪਹਿਲਾਂ ਹੀ ਵਾਪਸ ਕਰ ਚੁੱਕੀ ਹੈ ਪੁਲਿਸ

ਮੂਸੇਵਾਲਾ ਦਾ ਕਤਲ ਥਾਰ ਜੀਪ ਵਿੱਚ ਹੋਇਆ ਸੀ । ਗੋਲੀਆਂ ਲੱਗਣ ਦੀ ਵਜ੍ਹਾ ਕਰਕੇ ਜੀਪ ਦਾ ਵੀ ਬੁਰਾ ਹਾਲ ਹੋਇਆ ਸੀ। ਹਾਲਾਂਕਿ ਬਾਅਦ ਵਿੱਚੋਂ ਜੀਪ ਪੁਲਿਸ ਨੇ ਪਰਿਵਾਰ ਨੂੰ ਵਾਪਸ ਕਰ ਦਿੱਤੀ ਸੀ । ਪਰਿਵਾਰ ਨੇ ਸਿੱਧੂ ਦੀ ਯਾਦ ਵਿੱਚ ਇਸ ਜੀਪ ‘ਤੇ ਲੱਗੇ ਗੋਲੀਆਂ ਦੇ ਨਿਸ਼ਾਨ ਨੂੰ ਉਸੇ ਤਰ੍ਹਾਂ ਰੱਖਣ ਦੇ ਲਈ ਦਿੱਲੀ ਦੀ ਇੱਕ ਵਰਕਸ਼ਾਪ ਤੋਂ ਰੀਫਬਿਸ਼ਡ ਕਰਵਾ ਕੇ ਆਪਣੇ ਘਰ ਵਿੱਚ ਹੀ ਰੱਖਿਆ ਹੈ।