‘ਦ ਖ਼ਾਲਸ ਬਿਊਰੋ : ਕਰੋਨਾ ਵਾਇਰਸ ਦਾ ਪ੍ਰਭਾਵ ਦੇਸ਼ ਵਿੱਚ ਲਗਾਤਾਰ ਵੱਧ ਰਿਹਾ ਹੈ। ਕਰੋਨਾ ਵਾਇਰਸ ਦਾ ਪ੍ਰਭਾਵ ਹੁਣ ਸੁਪਰੀਮ ਕੋਰਟ ‘ਚ ਵੀ ਪੁਹੰਚ ਗਿਆ ਹੈ। ਸੁਪਰੀਮ ਕੋਰਟ ਦੇ 4 ਜੱਜਾਂ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਸੁਪਰੀਮ ਕੋਰਟ ਵੱਲੋਂ ਜਾਰੀ ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਸਾਰੇ ਕੇਸਾਂ ਦਾ ਸੁਣਵਾਈ ਔਨਲਾਈਨ ਮੌਡ ਰਾਹੀ ਕੀਤੀ ਜਾਵੇਗੀ ਅਤੇ ਸਾਰੇ ਜੱਜ ਘਰੋਂ ਕੰਮ ਕਰਨਗੇ। ਅਦਾਲਤ ਵਿੱਚ ਸਿਰਫ ਜ਼ਰੂਰੀ ਮਾਮਲਿਆਂ ਦੀ ਸੁਣਵਾਈ ਹੋ ਰਹੀ ਹੈ। ਇਹ ਸੁਣਵਾਈ ਵੀਡੀਉ ਕਾਨਫਰੰਸਿੰਗ ਰਾਹੀ ਕੀਤੀ ਜਾ ਰਹੀ ਹੈ। ਸੁਪਰੀਮ ਕੋਰਟ ਵਿੱਚ ਸਾਰੇ ਕਰਮਚਾਰੀਆਂ ਦਾ ਕ ਰੋਨਾ ਟੈਸਟ ਕੀਤਾ ਜਾ ਰਿਹਾ ਹੈ। ਸੰਸਦ ਭਵਨ ਵਿੱਚ ਕੰਮ ਕਰ ਰਹੇ 400 ਤੋਂ ਵੱਧ ਕਰਮਚਾਰੀ ਵੀ ਕ ਰੋਨਾ ਸੰਕਰਮਿਤ ਪਾਏ ਗਏ ਹਨ। 6 ਅਤੇ 7 ਜਨਵਰੀ ਨੂੰ ਸੰਸਦ ‘ਚ ਕੰਮ ਕਰ ਰਹੇ ਸਟਾਫ ਅਤੇ ਸੁਰੱਖਿਆ ਕਰਮਚਾਰੀਆਂ ਦਾ ਕ ਰੋਨਾ ਟੈਸਟ ਕੀਤਾ ਗਿਆ ਸੀ।