International

ਅਮਰੀਕਾ ‘ਚ ਕੋਰੋਨਾ ਕਾਰਨ ਮੁੜ ਲੱਗੀਆਂ ਪਾਬੰਦੀਆਂ, ਰੈਸਟੋਰੈਂਟਾਂ ਸਮੇਤ ਇਨ੍ਹਾਂ ਚੀਜ਼ਾਂ ‘ਤੇ ਲੱਗੀ ਰੋਕ

‘ਦ ਖ਼ਾਲਸ ਬਿਊਰੋ :- ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਅਮਰੀਕਾ ਵਿੱਚ ਮੁੜ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਅਮਰੀਕਾ ਦੇ ਨਵੇਂ ਸੂਬਿਆਂ ਮਿਸ਼ੀਗਨ ਅਤੇ ਵਾਸ਼ਿੰਗਟਨ ਵਿੱਚ ਸਖ਼ਤ ਕਦਮ ਚੁੱਕੇ ਗਏ ਹਨ ਕਿਉਂਕਿ ਇਹ ਸੂਬੇ ਕੋਵਿਡ -19 ਤੋਂ ਜ਼ਿਆਦਾ ਪ੍ਰਭਾਵਿਤ ਹਨ।

18 ਨਵੰਬਰ ਤੋਂ ਹਾਈ ਸਕੂਲ ਅਤੇ ਕਾਲਜ ਬੰਦ ਰਹਿਣਗੇ ਅਤੇ ਮਿਸ਼ੀਗਨ ਵਿੱਚ ਰੈਸਟੋਰੈਂਟਾਂ ਵਿੱਚ ਅੰਦਰ ਬੈਠ ਕੇ ਖਾਣਾ ਖਾਣ ਦੀ ਮਨਾਹੀ ਹੋਵੇਗੀ। ਵਾਸ਼ਿੰਗਟਨ ਵਿੱਚ ਰੈਸਟੋਰੈਂਟ ਅੰਦਰ ਖਾਣੇ ਉੱਤੇ ਪਾਬੰਦੀ ਹੈ ਅਤੇ ਜਿੰਮ, ਸਿਨੇਮਾਘਰ, ਥੀਏਟਰ ਅਤੇ ਅਜਾਇਬ ਘਰ ਵੀ ਬੰਦ ਹੋ ਜਾਣਗੇ।

ਕੋਵਿਡ 19 ਦੇ ਮਾਮਲੇ ਹੁਣ ਅਮਰੀਕਾ ਵਿੱਚ 11 ਮਿਲੀਅਨ ਤੋਂ ਪਾਰ ਹੋ ਗਏ ਹਨ। ਰੋਜ਼ਾਨਾ 100,000 ਤੋਂ ਵੱਧ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਰੋਜ਼ਾਨਾ ਔਸਤਨ 900 ਤੋਂ ਵੱਧ ਲੋਕ ਕੋਰੋਨਾਵਾਇਰਸ ਕਾਰਨ ਮਰ ਰਹੇ ਹਨ ਅਤੇ ਕੋਰੋਨਾ ਕਾਰਨ ਕੁੱਲ 2,46,210 ਮੌਤਾਂ ਹੋ ਚੁੱਕੀਆਂ ਹਨ।

ਟਰੰਪ ਪ੍ਰਸ਼ਾਸਨ ਨੇ 14 ਨਵੰਬਰ ਨੂੰ ਕਿਹਾ ਸੀ ਕਿ ਉਹ ਦਸੰਬਰ ਵਿੱਚ ਇੱਕ ਕਾਰਗਰ ਕੋਵਿਡ-19 ਟੀਕੇ ਦੀਆਂ 20 ਮਿਲੀਅਨ ਖੁਰਾਕਾਂ ਵੰਡਣ ਦੀ ਉਮੀਦ ਕਰਦੇ ਹਨ। ਹਾਲਾਂਕਿ, ਅਜੇ ਤੱਕ ਟੀਕਿਆਂ ਨੂੰ ਮਨਜ਼ੂਰੀ ਮਿਲਣੀ ਬਾਕੀ ਹੈ।