International

ਦੋ ਸਾਲਾਂ ਤੱਕ ਕੋਰੋਨਾਵਾਇਰਸ ਦਾ ਨਾਮੋ-ਨਿਸ਼ਾਨ ਨਹੀਂ ਰਹਿਣਾ: WHO

 ‘ਦ ਖ਼ਾਲਸ ਬਿਊਰੋ:- ਦੁਨੀਆ ਭਰ ਵਿੱਚ ਫੈਲਿਆ ਕੋਰੋਨਾਵਾਇਰਸ ਆਉਣ ਵਾਲੇ ਸਮੇਂ ‘ਚ ਕਿੱਥੇ ਤੱਕ ਪਹੁੰਚ ਜਾਵੇਗਾ ਜਾਂ ਇਸ ਤੋਂ ਕਦੋਂ ਛੁਟਕਾਰਾ ਮਿਲੇਗਾ, ਇਸ ਬਾਰੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਜਿਸ ਕਰਕੇ ਵੱਧ ਰਹੇ ਕੇਸਾਂ ਨੂੰ ਲੈ ਕੇ ਲੋਕ ਬੇਹੱਦ ਚਿੰਤਾਂ ਵਿੱਚ ਹਨ। ਪਰ ਵਿਸ਼ਵ ਸਿਹਤ ਸੰਗਠਨ WHO ਦੇ ਮੁਖੀ ਟੈਡਰੋਸ ਗੈਬੇਰੀਅਸ ਨੇ ਦਾਅਵਾ ਕੀਤਾ ਹੈ ਕਿ ਆਉਣ ਵਾਲੇ ਦੋ ਸਾਲਾਂ ਤੋਂ ਘੱਟ ਸਮੇਂ ਵਿੱਚ ਕੋਰੋਨਾਵਾਇਰਸ ਧਰਤੀ ਤੋਂ ਖਤਮ ਹੋ ਜਾਵੇਗਾ।

 

 ਕੋਰੋਨਾ ਮਹਾਂਮਾਰੀ ਤੋਂ ਕਰੀਬ 100 ਸਾਲ ਪਹਿਲਾਂ ਸਪੈਨਿਸ਼ ਫਲੂ ਫੈਲਿਆ ਸੀ, ਜਿਸ ਕਾਰਨ 50 ਮਿਲੀਅਨ ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀ। ਉਸੇ ਦੇ ਆਧਾਰ ‘ਤੇ WHO ਦੇ ਮੁਖੀ ਟੈਡਰੋਸ ਗੈਬੇਰੀਅਸ ਨੇ ਇਸ ਗੱਲ ‘ਤੇ ਜ਼ੋਰ ਦਿੰਦਿਆਂ ਦਾਅਵਾ ਕੀਤਾ ਹੈ ਕਿ ਕੋਰੋਨਾ ਦੀ ਮਹਾਂਮਾਰੀ 1920 ਵਿੱਚ ਫੈਲੇ ਸਪੈਨਿਸ਼ ਫਲੂ ਤੋਂ ਵੀ ਘੱਟ ਸਮੇਂ ਵਿੱਚ ਖਤਮ ਹੋ ਜਾਵੇਗੀ।  ਕੋਰੋਨਾ ਦੇ ਵਧਣ ਦਾ ਕਾਰਨ ਦੱਸਦਿਆਂ ਮੁਖੀ ਨੇ ਕਿਹਾ ਕਿ ਅੱਜ ਸਾਰੇ ਮੁਲਕ ਉਸ ਸਮੇਂ ਨਾਲੋਂ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ, ਜਿਸ ਕਰਕੇ ਕੋਰੋਨਾ ਮਹਾਂਮਾਰੀ ਵੀ ਤੇਜ਼ੀ ਨਾਲ ਫੈਲ ਗਈ ਹੈ।

 

 ਟੈਡਰੋਸ ਗੈਬੇਰੀਅਸ  ਨੇ ਕਿਹਾ ਕਿ ਉਸ ਸਮੇਂ ਨਾਲੋ ਅੱਜ ਸਾਡੇ ਕੋਲ ਵੱਡੀ ਜ਼ਿਆਦਾ ਵਧੀਆ ਸਿਹਤ ਸਹੂਲਤਾਂ ਹਨ। ਇਸ ਕਰਕੇ ਮੈਨੂੰ ਲਗਦਾ ਹੈ ਕਿ ਅਸੀਂ ਕੋਰੋਨਵਾਇਰਸ ਨੂੰ 1920 ਵਿਚ ਫੈਲੇ ਬੁਖਾਰ ਨਾਲੋਂ ਘੱਟ ਸਮੇਂ ਵਿੱਚ ਖਤਮ ਕਰ ਸਕਦੇ ਹਾਂ।

 

ਦੁਨੀਆ ਭਰ ‘ਚ ਹੁਣ ਤੱਕ ਕੁੱਲ 7 ਲੱਖ 93 ਹਜਾਰ ਲੋਕਾਂ  ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਚੁੱਕੀ ਹੈ ਅਤੇ 2 ਕਰੋੜ 26 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋ ਚੁੱਕੇ ਹਨ।