‘ਦ ਖ਼ਾਲਸ ਬਿਊਰੋ:- ਅਮਰੀਕਾ ਵਿੱਚ ਕੋਰੋਨਾਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ 40 ਲੱਖ ਤੋਂ ਪਾਰ ਹੋ ਗਈ ਹੈ, ਇਹਨਾਂ ਅੰਕੜਿਆਂ ਨੇ ਸਾਰੇ ਮੁਲਕਾਂ ਦੇ ਰਿਕਾਰਡ ਤੋੜ ਦਿੱਤੇ ਹਨ।
ਕੋਰੋਨਾ ਸੰਕਟ ਦੌਰਾਨ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਜ਼ਰੂਰੀ ਦਵਾਈਆਂ ਦੇ ਰੇਟਾਂ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ, ਟਰੰਪ ਨੇ ਅਮਰੀਕੀ ਡਾਕਟਰਾਂ ਵੱਲੋਂ ਦਿੱਤੀਆਂ ਜਾਂਦੀਆਂ ਜ਼ਰੂਰੀ ਦਵਾਈਆਂ ਦੇ ਰੇਟਾਂ ਵਿੱਚ ਕਮੀ ਲਿਆਉਣ ਲਈ ਚਾਰ ਕਾਰਜਕਾਰੀ ਆਦੇਸ਼ਾਂ ‘ਤੇ ਦਸਤਖ਼ਤ ਕਰ ਦਿੱਤੇ ਹਨ।
ਅਮਰੀਕਾਂ ਵਿੱਚ ਜ਼ਰੂਰੀ ਦਵਾਈਆਂ ਦੇ ਰੇਟ ਆਮ ਰੇਟਾਂ ਨਾਲੋ ਕਿਤੇ ਜਿਆਦਾ ਹਨ, ਜਿਸ ਕਰਕੇ ਅਮਰੀਕਾਂ ‘ਚ ਟਰੰਪ ਦੀ ਆਲੋਚਨਾ ਆਮ ਹੀ ਹੋ ਰਹੀ ਸੀ। ਜਿਸ ਕਰਕੇ ਟਰੰਪ ਨਵੇਂ ਆਦੇਸ਼ਾਂ ਦੇ ਤਹਿਤ ਜ਼ਰੂਰੀ ਦਵਾਈਆਂ ‘ਤੇ ਛੋਟ ਦੇਣ ਦਾ ਫੈਸਲਾ ਲਿਆ ਹੈ। ਟਰੰਪ ਨੇ ਕਿਹਾ ਕਿ ਅਮਰੀਕੀ ਲੋਕਾਂ ਲਈ ਜਰਮਨੀ, ਕੈਨੇਡਾ ਅਤੇ ਹੋਰਨਾਂ ਦੇਸ਼ਾਂ ਤੋਂ ਸਸਤੀਆਂ ਦਵਾਈਆਂ ਮੰਗਵਾਈਆਂ ਜਾਣਗੀਆਂ, ਕਿਉਕਿ ਅਮਰੀਕਾ ਵਿੱਚ ਇਹਨਾਂ ਦੇਸ਼ਾਂ ਨਾਲੋ ਜਿਆਦਾ ਰੇਟਾ ‘ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।
ਕੋਰੋਨਾ ਸੰਕਟ ਦੀ ਇਸ ਘੜੀ ਦੌਰਾਨ ਲਾਗ ਰੋਗ ਮਾਹਿਰ ਡਾਕਟਰ ਐਂਥਨੀ ਫਾਊਚੀ ਨੇ ਬਿਆਨ ਦਿੰਦਿਆਂ ਕਿਹਾ ਕਿ ਅਮਰੀਕਾਂ ਵਿੱਚ ਮੁੜ ਤੋਂ ਲਾਕਡਾਊਨ ਲਗਾਉਣਾ ਗੈਰ-ਜ਼ਰੂਰੀ ਹੋਵੇਗਾ।