ਬਿਉਰੋ ਰਿਪੋਰਟ : ਨਵਜੋਤ ਸਿੰਘ ਸਿੱਧੂ (Navjot singh sidhu) ਖਿਲਾਫ ਕਾਂਗਰਸ ਨੇ ਹੁਣ ਵੱਡੀ ਕਾਰਵਾਈ ਦਾ ਮੂਡ ਬਣਾ ਲਿਆ ਹੈ । ਸੂਤਰਾਂ ਦੇ ਮੁਤਾਬਿਕ ਸ਼ਨਿੱਚਰਵਾਰ ਨੂੰ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਵੱਲੋਂ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਹੈ। ਜਿਸ ਦਾ ਜਵਾਬ ਉਨ੍ਹਾਂ ਨੇ ਕੁਝ ਹੀ ਮਿੰਟਾਂ ਵਿੱਚ ਆਪਣੇ ਸੋਸ਼ਲ ਮੀਡੀਆ ਐਕਾਊਂਟ ਤੇ ਸ਼ਾਇਰੀ ਦੇ ਜ਼ਰੀਏ ਦਿੱਤਾ। ਸਿੱਧੂ ਨੇ ਲਿਖਿਆ ‘ਇਹ ਦਬਦਬਾ, ਇਹ ਹਕੂਮਤ,ਇਹ ਨਸ਼ਾ, ਇਹ ਦੌਲਤ,ਸਾਾਰੇ ਕਿਰਾਏਦਾਰ ਹਨ,ਮਕਾਨ ਬਦਲ ਦੇ ਰਹਿੰਦੇ ਹਨ’ । ਸਿੱਧੂ ਦੀ ਇਹ ਸ਼ਾਇਰੀ ਪਾਰਟੀ ਵੱਲੋਂ ਸ਼ਨਿੱਚਰਵਾਰ ਨੂੰ ਉਨ੍ਹਾਂ ਨੂੰ ਜਾਰੀ ਨੋਟਿਸ ਦੇ ਜਵਾਬ ਵਿੱਚ ਸੀ । ਦੱਸਿਆ ਜਾ ਰਿਹਾ ਹੈ ਕਿ ਸਮਰਾਲਾ ਵਿੱਚ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਦੀ ਰੈਲੀ ਹੈ। ਰੈਲੀ ਦੇ ਬਾਅਦ ਪਾਰਟੀ ਸਿੱਧੂ ਦੇ ਖਿਲਾਫ ਵੱਡੀ ਕਾਰਵਾਈ ਕਰ ਸਕਦੀ ਹੈ । ਇਸ ਮਾਮਲੇ ਨੂੰ ਲੈਕੇ ਪੰਜਾਬ ਕਾਂਗਰਸ ਦੇ ਸਾਰੇ ਆਗੂਆਂ ਨੇ ਕਾਂਗਰਸ ਦੇ ਪ੍ਰਭਾਰੀ ਦੇਵੇਂਦਰ ਯਾਦਵ ਸਾਹਮਣੇ ਇੱਕਜੁੱਟ ਹੋ ਗਏ ਹਨ।
ये दबदबा , ये हकूमत , ये नशा , ये दौलत !
सब किरायेदार हैं , मकान बदलते रहते हैं !— Navjot Singh Sidhu (@sherryontopp) February 3, 2024
ਕਾਂਗਰਸ ਆਲਾਕਮਾਨ ਵੱਲੋਂ ਦੇਵੇਂਦਰ ਯਾਦਵ ਨੂੰ ਪੰਜਾਬ ਵਿੱਚ ਲੋਕਸਭਾ ਦੇ ਉਮੀਦਵਾਰ ਤੈਅ ਕਰਨ ਦੇ ਲਈ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਪਰ ਸਿੱਧੂ ਉਸ ਮੀਟਿੰਗਾਂ ਵਿੱਚ ਲਗਾਤਾਾਰ ਗੈਰ ਹਾਾਜ਼ਰ ਚੱਲ ਰਹੇ ਹਨ । ਇੱਕ ਪਾਸੇ ਦੇਵੇਂਦਰ ਯਾਦਵ ਪ੍ਰਤਾਪ ਬਾਜਵਾ ਅਤੇ ਰਾਜਾ ਵੜਿੰਗ ਦੇ ਨਾਲ ਮੀਟਿੰਗ ਕਰ ਰਹੇ ਸਨ ਤਾਂ ਦੂਜੇ ਪਾਸੇ ਸਿੱਧੂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨਾਂ ਲਾਲ ਸਿੰਘ,ਸ਼ਮਸ਼ੇਰ ਸਿੰਘ ਦੂਲੋ,ਮਹਿੰਦਰ ਕੇਪੀ ਨਾਲ ਵੱਖ ਤੋਂ ਬੈਠਕ ਕਰ ਰਹੇ ਸਨ।