Punjab

ਕਾਂਗਰਸ ਦੇ ਸੰਸਦ ਮੈਂਬਰ ਨੇ ਸਿੱਧੂ ਦੀ ਸ਼ਾਇਰੀ ਨੂੰ ਦੱਸਿਆ ਬੇਲੋੜਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਨਵਜੋਤ ਸਿੰਘ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਨਵਜੋਤ ਸਿੱਧੂ ਸੱਤਾ ਦਾ ਆਨੰਦ ਲੈ ਕੇ ਹੁਣ ਲੋਕਾਂ ਨੂੰ ਭੜਕਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ੇਅਰੋ-ਸ਼ਾਇਰੀ ਕਰਨ ਨਾਲ ਕੁੱਝ ਨਹੀਂ ਮਿਲੇਗਾ। ਬਿੱਟੂ ਨੇ ਕਿਹਾ ਕਿ ਮਾਮਲੇ ਨੂੰ ਵਿੱਚ ਤੋਂ ਹੀ ਛੱਡ ਕੇ ਭੱਜਣ ਵਾਲੇ ਨੂੰ ਲੀਡਰ ਨਹੀਂ, ਕਾਇਰ ਕਹਿੰਦੇ ਹਨ। ਲੀਡਰ ਉਹ ਹੁੰਦਾ ਹੈ, ਜੋ ਸਾਰਿਆਂ ਵਿੱਚ ਬੈਠ ਕੇ ਮਸਲੇ ਨੂੰ ਹੱਲ ਕਰਨ ਲਈ ਵਿਚਾਰ ਕਰੇ। ਲੋਕ ਉਸਨੂੰ ਵੀ ਮੁਆਫ ਨਹੀਂ ਕਰਨਗੇ, ਜੋ ਵਿੱਚ-ਵਿਚਾਲੇ ਛੱਡ ਕੇ ਨਿਕਲ ਗਿਆ ਹੋਵੇ।

ਬਿੱਟੂ ਨੇ ਨਵਜੋਤ ਸਿੱਧੂ ਨੂੰ ਸਵਾਲ ਕਰਦਿਆਂ ਕਿਹਾ ਕਿ ਤੁਸੀਂ ਕੈਬਨਿਟ ਵਿੱਚ ਬੈਠਕੇ ਕੀ ਕੀਤਾ ਹੈ। ਬਿੱਟੂ ਨੇ ਕਿਹਾ ਕਿ ਇਹ ਬੰਦੇ ਉਹ ਹਨ, ਜੋ 2016 ਤੋਂ ਪਹਿਲਾਂ-ਪਹਿਲਾਂ ਜਦੋਂ ਇੰਨੀ ਵੱਡੀ ਦੁੱਖਦਾਈ ਘਟਨਾ ਵਾਪਰੀ, ਉਸ ਸਮੇਂ ਬੀਜੇਪੀ-ਅਕਾਲੀ ਦਲ ਦੇ ਸਭ ਤੋਂ ਵੱਡੇ ਚਿਹਰੇ ਸੀ। ਸਿੱਧੂ ਬਾਕੀ ਸੂਬਿਆਂ ਵਿੱਚ ਜਾ ਕੇ ਪਾਰਟੀ ਬਾਰੇ ਸਭ ਤੋਂ ਵੱਧ ਪ੍ਰਚਾਰ ਕਰਦੇ ਸਨ।