ਚੰਡੀਗੜ੍ਹ : ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਤੇ ਪੰਜਾਬ ਵਿੱਚ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਅਹਿਮ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਉਹਨਾਂ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਚਾਹੇ ਲੱਖ ਕਹੀ ਜਾਵੇ ਕਿ ਨਾਜਾਇਜ਼ ਮਾਈਨਿੰਗ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਪਰ ਅਸਲੀਅਤ ਇਸ ਦੇ ਉਲਟ ਹੈ,ਲਾਡੋਵਾਲ,ਫਿਲੌਰ ਵਿੱਖੇ ਸ਼ਰੇਆਮ ਮਾਈਨਿੰਗ ਚੱਲ ਰਹੀ ਹੈ।
ਆਪਣੇ ਟਵੀਟ ਵਿੱਚ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਜਲੰਧਰ ਲਾਗੇ ਪੈਂਦੇ ਕਸਬਾ ਫਿਲੌਰ ਵਿਚੋਂ ਲੰਘਦੇ ਸਤਲੁਜ ਦਰਿਆ ‘ਤੇ ਰੇਲਵੇ ਪੁਲ ਦੇ ਬਿਲਕੁਲ ਹੇਠਾਂ ਸ਼ਰੇਆਮ ਨਾਜਾਇਜ਼ ਮਾਈਨਿੰਗ ਹੋ ਰਹੀ ਹੈ,ਜਿਸ ਕਾਰਨ ਪੁਲ ਨੂੰ ਖ਼ਤਰਾ ਪੈਦਾ ਹੋ ਗਿਆ ਹੈ । ਖਹਿਰਾ ਨੇ ਉਮੀਦ ਜਤਾਈ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਲੋਕਾਂ ਦੀ ਜ਼ਿੰਦਗੀ ਦੇ ਹਿੱਤ ‘ਚ ਤੇਜ਼ੀ ਨਾਲ ਕੰਮ ਕਰਨਗੇ ਅਤੇ ਰੇਤ ਮਾਫੀਆ ਦਾ ਖਾਤਮਾ ਕਰਨਗੇ।ਆਪਣੇ ਇਸ ਦਾਅਵੇ ਨੂੰ ਪੁਖਤਾ ਕਰਨ ਦੇ ਲਈ ਖਹਿਰਾ ਨੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ,ਜਿਸ ਵਿੱਚ ਇੱਕ ਪੁੱਲ ਹੇਠਾਂ ਹੋ ਰਹੀ ਮਾਈਨਿੰਗ ਨੂੰ ਸਾਫ ਦੇਖਇਆ ਜਾ ਸਕਦਾ ਹੈ।
Blatant illegal mining right beneath the railway bridge on Satluj river at Phillaur (Ladowal) threatening bridge! I’m sure @BhagwantMann will act swiftly in the interest of lives of people & reign in sand mafia-Khaira @INCIndia pic.twitter.com/pRjc6Lz9I2
— Sukhpal Singh Khaira (@SukhpalKhaira) April 19, 2023
ਇਸੇ ਵੀਡੀਓ ਨੂੰ ਸਾਂਝੇ ਕਰਦੇ ਹੋਏ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵੀ ਇਸ ਨੂੰ ਹੈਰਾਨ ਕਰਨ ਵਾਲਾ ਦੱਸਿਆ ਹੈ ਅਤੇ ਮਾਨ ਸਰਕਾਰ ਤੇ ਵਰਦੇ ਹੋਏ ਕਿਹਾ ਹੈ ਕਿ ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ‘ਆਪ’ ਦੇ ਝੂਠੇ ਦਾਅਵਿਆਂ ਦਾ ਪਰਦਾਫਾਸ਼ ਹੋ ਗਿਆ ਹੈ। ਇਹ ਵੀਡੀਓ ਜਲੰਧਰ ਲੋਕ ਸਭਾ ਅਧੀਨ ਪੈਂਦੇ ਫਿਲੌਰ ਹਲਕੇ ਦੀ ਹੈ। ਇੱਕ ਮਨੁੱਖ ਦੁਆਰਾ ਬਣਾਈ ਤਬਾਹੀ ਹੈ,ਜੋ ਵਾਪਰਨ ਦੀ ਉਡੀਕ ਕਰ ਰਿਹਾ ਹੈ। ਬਾਜਵਾ ਨੇ ਇਹ ਸ਼ੰਕਾ ਵੀ ਜ਼ਾਹਿਰ ਕੀਤਾ ਹੈ ਕਿ ਜੇਕਰ ਇਹ ਪੁਲ ਡਿੱਗ ਗਿਆ ਤਾਂ ਸੈਂਕੜੇ ਜਾਨਾਂ ਚਲੀਆਂ ਜਾਣਗੀਆਂ।
This is shocking and exposes the fake claims of AAP in Punjab over illegal mining. This video is from Phillaur constituency falling under Jalandhar Lok Sabha. This is a man made disaster waiting to happen, if this bridge collapses hundreds of lives will be lost. pic.twitter.com/jKoxJxMIQk
— Partap Singh Bajwa (@Partap_Sbajwa) April 19, 2023
ਜਿਵੇਂ ਕਿ ਇਹਨਾਂ ਦੋਹਾਂ ਨੇਤਾਵਾਂ ਵੱਲੋਂ ਸਾਂਝੀ ਕੀਤੀ ਵੀਡੀਓ ਵਿੱਚ ਦਿੱਖ ਰਿਹਾ ਹੈ ਕਿ ਕਿਵੇਂ ਇੱਕ ਪੁੱਲ ਦੇ ਹੇਠਾਂ ਧੱੜਲੇ ਨਾਲ ਮਾਈਨਿੰਗ ਚੱਲ ਰਹੀ ਹੈ,ਜੇਕਰ ਇਹ ਤੱਥ ਸਹੀ ਹਨ ਤਾਂ ਵਾਕਈ ਇਹ ਇੱਕ ਬਹੁਤ ਗੰਭੀਰ ਮਾਮਲਾ ਹੈ ਤੇ ਇਸ ਵੱਲ ਧਿਆਨ ਦੇਣਾ ਬਣਦਾ ਹੈ ।