ਪਟਿਆਲਾ : ਰੋਡ ਰੇਜ ਮਾਮਲੇ ਵਿੱਚ ਸਜ਼ਾ ਭੁਗਤ ਕੇ ਰਿਹਾਅ ਹੋਏ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਕੱਲ ਪਿੰਡ ਮੂਸਾ,ਮਾਨਸਾ ਵਿੱਖੇ ਮਰਹੂਮ ਗਾਇਕ ਸ਼ੁੱਭਦੀਪ ਸਿੰਘ ਸਿੱਧੂ ਦੇ ਘਰ ਜਾਣਗੇ।
ਆਪਣੇ ਟਵਿਟਰ ਖਾਤੇ ਤੋਂ ਸਾਂਝੀ ਕੀਤੀ ਗਈ ਪੋਸਟ ਵਿੱਚ ਉਹਨਾਂ ਇਹ ਜਾਣਕਾਰੀ ਸਾਰਿਆਂ ਨਾਲ ਸਾਂਝੀ ਕੀਤੀ ਹੈ। ਆਪਣੇ ਟਵੀਟ ਵਿੱਚ ਉਹਨਾਂ ਲਿੱਖਿਆ ਹੈ ਕਿ ਉਹ ਕੱਲ੍ਹ ਦੁਪਹਿਰ 2 ਵਜੇ ਪਿੰਡ ਮੂਸਾ ਪਹੁੰਚ ਕੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਜੀ ਨਾਲ ਦੁੱਖ ਸਾਂਝਾ ਕਰਨਗੇ। ਇਸ ਤੋਂ ਇਲਾਵਾ ਕਲ ਸ਼ਾਮ 4:15 ਵਜੇ ਦੇ ਕਰੀਬ ਅਮਨ ਕਾਨੂੰਨ ਦੀ ਸਥਿਤੀ ਬਾਰੇ ਉਨ੍ਹਾਂ ਦੇ ਗ੍ਰਹਿ ਵਿਖੇ ਮੀਡੀਆ ਨੂੰ ਵੀ ਸੰਬੋਧਨ ਕਰਨਗੇ।
Will reach village Moosa & share my grief with Bai Balkaur Singh Ji at 2 pm tomorrow … will address the media at his house on the prevailing law & order situation around 4:15 pm
— Navjot Singh Sidhu (@sherryontopp) April 2, 2023
ਇਸ ਤੋਂ ਪਹਿਲਾਂ ਕੀਤੇ ਗਏ ਹੋਰ ਇੱਕ ਟਵੀਟ ਵਿੱਚ ਉਹਨਾਂ ਕੱਲ ਜੇਲ੍ਹ ਦੇ ਬਾਹਰ ਉਡੀਕ ਕਰਨ ਵਾਲੇ ਸਾਰੇ ਲੋਕਾਂ ਦਾ ਧੰਨਵਾਦ ਕੀਤਾ ਹੈ।ਆਪਣੇ ਟਵੀਟ ਵਿੱਚ ਇੱਕ ਵੀਡੀਓ ਸਾਂਝੀ ਕਰਦੇ ਹੋਏ ਉਹਨਾਂ ਲਿੱਖਿਆ ਹੈ ਕਿ ਸ਼ੁਕਰਗੁਜ਼ਾਰ ਹਾਂ ਉਹਨਾਂ ਸਾਰਿਆਂ ਲਈ ਜੋ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ, ਹਰ ਤਰ੍ਹਾਂ ਦੇ ਔਕੜਾਂ ਦੇ ਬਾਵਜੂਦ ਉਡੀਕ ਕਰਦੇ ਰਹੇ।
Gratitude ….. take a bow to all those who waited since 10 in the morning till 6 in the evening , against all odds. pic.twitter.com/KtY75eDIfb
— Navjot Singh Sidhu (@sherryontopp) April 2, 2023
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਰੋਡ-ਰੇਜ ਮਾਮਲੇ ਵਿੱਚ ਇੱਕ ਸਾਲ ਦੀ ਸਜ਼ਾ ਹੋਈ ਸੀ। ਪਿਛਲੇ ਸਾਲ 20 ਮਈ ਨੂੰ ਉਹਨਾਂ ਆਤਮ-ਸਮਰਪਣ ਕੀਤਾ ਸੀ ਤੇ ਇਸ ਸਾਲ ਪਹਿਲਾਂ 26 ਜਨਵਰੀ ਨੂੰ ਉਹਨਾਂ ਦੇ ਬਾਹਰ ਆਉਣ ਦੀਆਂ ਅਟਕਲਾਂ ਵੀ ਲਗਦੀਆਂ ਰਹੀਆਂ ਪਰ 31 ਮਾਰਚ ਨੂੰ ਉਹਨਾਂ ਦੀ ਸਜ਼ਾ ਪੂਰੀ ਹੋਈ ਤੇ 1 ਅਪ੍ਰੈਲ ਨੂੰ ਪਟਿਆਲਾ ਜੇਲ੍ਹ ਤੋਂ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ।