ਮੀਰਾਬਾਈ ਨੇ ਓਲੰਪਿਕ ਤੋਂ ਬਾਅਦ ਹੁਣ ਕਾਮਨਵੈਲਥ ਵਿੱਚ ਗੋਲਡ ਮੈਡਲ ਜਿੱਤਿਆ
‘ਦ ਖ਼ਾਲਸ ਬਿਊਰੋ : Commenwealth games 2022 ਦੇ ਵੇਟਲਿਫਟਿੰਗ ਮੁਕਾਬਲੇ ਵਿੱਚ ਭਾਰਤ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ। ਸ਼ਨਿੱਚਰਵਾਰ ਨੂੰ ਵੇਟਲਿਫਟਿੰਗ ਦੇ ਚਾਰ ਮੁਕਾਬਲੇ ਹੋਏ ਸਨ ਭਾਰਤ ਨੇ ਚਾਰਾਂ ਵਿੱਚ ਮੈਡਲ ਜਿੱਤੇ। ਇਸ ਦੇ ਨਾਲ ਹੀ ਭਾਰਤ ਕਾਮਨਵੈਲਥ ਗੇਮਸ ਦੇ ਇਤਿਹਾਸ ਵਿੱਚ ਇੰਗਲੈਂਡ ਤੋਂ ਜਿਆਦਾ ਕਾਮਯਾਬ ਮੁਲਕ ਬਣ ਗਿਆ ਹੈ।
ਸ਼ਨਿੱਚਰਵਾਰ ਨੂੰ ਖੇਡੇ ਗਏ ਮੁਕਾਬਲਿਆਂ ਵਿੱਚ ਮੀਰਾਬਾਈ ਚਾਨੂੰ ਨੇ ਗੋਲਡ ਜਿੱਤਿਆ। ਸੰਕੇਤ ਅਤੇ ਬਿੰਦਿਆ ਰਾਣੀ ਨੇ ਸਿਲਵਰ ਮੈਡਲ ਆਪਣੇ ਨਾਂ ਕੀਤਾ । ਜਦਕਿ ਗੁਰੂਰਾਜਾ ਪੁਜਾਈ ਨੇ ਕਾਂਸੇ ਦਾ ਤਮਗਾ ਜਿੱਤਿਆ। ਇਸ ਦੇ ਨਾਲ ਹੀ ਭਾਰਤ ਨੇ ਵੇਟਲਿਫਟਿੰਗ ਵਿੱਚ ਗੋਲਡ ਸਿਲਵਰ ਦੇ ਮਾਮਲੇ ਵਿੱਚ ਇੰਗਲੈਂਡ ਨੂੰ ਪਿੱਛੇ ਛੱਡ ਦਿੱਤਾ ਹੈ।
ਭਾਰਤ ਦੇ ਨਾਂ ਹੁਣ ਤੱਕ 44 ਗੋਲਡ ਅਤੇ 50 ਸਿਲਵਰ ਮੈਡਲ ਹੋ ਚੁੱਕੇ ਹਨ। ਜਦਕਿ ਇੰਗਲੈਂਡ ਦੇ ਨਾਂ ਹੁਣ ਤੱਕ ਵੇਟਲਿਫਟਿੰਗ ਵਿੱਚ 43 ਗੋਲਡ ਅਤੇ 48 ਸਿਲਵਰ ਹਨ। ਕਾਂਸੇ ਤਗਮੇ ਵਿੱਚ ਭਾਰਤ ਕੋਲ 34 ਮੈਡਲ ਹਨ ਭਾਰਤ ਤੋਂ ਅੱਗੇ ਵੇਟਲਿਫਟਿੰਗ ਵਿੱਚ ਆਸਟ੍ਰੇਲੀਆ ਹੈ ਜਿਸ ਦੇ ਕੋਲ ਹੁਣ ਤੱਕ 59,ਗੋਲਡ ਨੇ, 52 ਸਿਲਵਰ ਅਤੇ 48 ਕਾਂਸੇ ਦੇ ਮੈਂਡਲ ਹਨ।
ਵੇਟਲਿਫਟਿੰਗ ਕਾਮਨਵੈਲਥ ਖੇਡ ਵਿੱਚ ਭਾਰਤ ਦੀ ਦੂਜੀ ਸਭ ਤੋਂ ਮਜਬੂਤ ਖੇਡ ਹੈ। ਸ਼ੂਟਿੰਗ ਨੰਬਰ 1 ‘ਤੇ ਹੈ,ਸ਼ੂਟਿੰਗ ਵਿੱਚ ਹੁਣ ਤੱਕ ਭਾਰਤ ਨੂੰ 63 ਗੋਲਡ ਸਮੇਤ 135 ਮੈਡਲ ਮਿਲੇ ਹਨ। ਇਸ ਵਾਰ ਸ਼ੂਟਿੰਗ ਕਾਮਨਵੈਲਥ ਦਾ ਹਿੱਸਾ ਨਹੀਂ ਹੈ । ਅਜਿਹੇ ਵਿੱਚ ਵੇਟਲਿਫਟਿੰਗ ਦੇ ਖਿਡਾਰੀਆਂ ‘ਤੇ ਮੈਡਲ ਜਿੱਤਣ ਦਾ ਵੱਧ ਦਬਾਅ ਸੀ । ਸ਼ਨਿੱਚਰਵਾਰ ਨੂੰ ਖਿਡਾਰੀਆਂ ਨੇ ਆਪਣੀ ਕਾਬਲੀਅਤ ਵਿਖਾਕੇ ਸਾਬਿਤ ਵੀ ਕੀਤਾ ਹੈ।
ਮੀਰਾਬਾਈ ਨੇ ਕਾਮਨਵੈਲਥ ਖੇਡਾਂ ਵਿੱਚ ਗੋਲਡ ਜਿੱਤ ਕੇ ਟੋਕਿਓ ਵਰਗਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਸਭ ਤੋਂ ਵੱਧ 113 ਕਿਲੋ ਵੇਟ ਚੁੱਕਿਆ ਜਦਕਿ ਮੀਰਾਬਾਈ ਨੇ ਕੁੱਲ 201 ਕਿਲੋ ਵੇਟ ਚੁੱਕਿਆ। ਵੇਟਲਿਫਟਿੰਗ ਵਿੱਚ ਉਨ੍ਹਾਂ ਦਾ ਹੁਣ ਤੱਕ ਸਭ ਤੋਂ ਵਧੀਆਂ ਪ੍ਰਦਰਸ਼ਨ ਸੀ। ਮੀਰਾਬਾਈ ਨੇ ਤਕਰੀਬਨ- ਤਕਰੀਬਨ ਓਲੰਪਿਕ ਦਾ ਪ੍ਰਦਰਸ਼ਨ ਦੋਹਰਾਉਣ ਵਿੱਚ ਕਾਮਯਾਬ ਰਹੀ। ਟੋਕਿਓ ਵਿੱਚ ਉਨ੍ਹਾਂ ਨੇ 202 ਕਿਲੋ ਭਾਰ ਚੁੱਕ ਕੇ ਸਿਲਵਰ ਮੈਡਲ ਆਪਣੇ ਨਾਂ ਕੀਤਾ ਸੀ ।