India

ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੇ ਘਰ NCB ਨੇ ਮਾਰਿਆ ਛਾਪਾ

 

‘ਦ ਖ਼ਾਲਸ ਬਿਊਰੋਂ :- ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ‘ਚ ਡਰਗਜ਼ ਦੇ ਮਾਮਲੇ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ (NCB) ਲਗਾਤਾਰ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਦੇ ਘਰਾਂ ‘ਤੇ ਛਾਪੇ ਮਾਰ ਰਿਹਾ ਹੈ। ਇਸ ਸਮੇਂ ਐਨਸੀਬੀ ਦੀ ਟੀਮ ਨੇ ਸ਼ਨੀਵਾਰ ਨੂੰ ਇਕ ਮਸ਼ਹੂਰ ਔਰਤ ਕਾਮੇਡੀਅਨ ਭਾਰਤੀ ਸਿੰਘ ਦੇ ਘਰ ਛਾਪਾ ਮਾਰਿਆ ਹੈ। ਛਾਪੇਮਾਰੀ ਦੋਰਾਨ ਐਨਸੀਬੀ ਦੀ ਟੀਮ ਨੇ ਟੀਵੀ ਅਭਿਨੇਤਰੀ ਭਾਰਤੀ ਸਿੰਘ ਦੇ ਘਰੋਂ ਕੁਝ ਮਾਤਰਾ ਵਿੱਚ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਹਨ। ਜਦੋਂ ਐਨਸੀਬੀ ਦੀ ਟੀਮ ਨੇ ਇਹ ਕਾਰਵਾਈ ਕੀਤੀ, ਉਸ ਵੇਲੇ ਭਾਰਤੀ ਸਿੰਘ ਅਤੇ ਉਸ ਦਾ ਪਤੀ ਹਰਸ਼ ਘਰ ਵਿੱਚ ਮੌਜੂਦ ਸਨ।

 

ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਨਸ਼ਿਆਂ ਦੀ ਕਿੰਨੀ ਮਾਤਰਾ ਮਿਲੀ ਹੈ। ਭਾਰਤੀ ਸਿੰਘ ਦੇ ਘਰੋਂ ਨਸ਼ੀਲੇ ਪਦਾਰਥ ਮਿਲਣ ਤੋਂ ਬਾਅਦ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਭਾਰਤੀ ਅਤੇ ਉਸਦੇ ਪਤੀ ਹਰਸ਼ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ। ਹੁਣ ਵੇਖਣਾ ਇਹ ਹੈ ਕਿ ਜਦੋਂ ਭਾਰਤੀ ਸਿੰਘ ਅਤੇ ਉਸ ਦਾ ਪਤੀ ਐਨਸੀਬੀ ਦਫ਼ਤਰ ਪਹੁੰਚਦੇ ਹਨ। ਪਰ ਐਨਸੀਬੀ ਦੀ ਟੀਮ ਨੇ ਟੀਵੀ ਅਭਿਨੇਤਰੀ ਭਾਰਤੀ ਸਿੰਘ ਅਤੇ ਉਨ੍ਹਾਂ ਦੇ ਪਤੀ ਨੂੰ ਪੁੱਛਗਿੱਛ ਲਈ ਸੰਮਨ ਭੇਜਿਆ ਹੈ।

Comments are closed.