The Khalas Tv Blog India ‘ਕੋਲ ਡ੍ਰਿਕ ਬਰੈਂਡ COCA COLA’ ਲਾਂਚ ਕਰ ਰਿਹਾ ਭਾਰਤ ‘ਚ ਹੁਣ ਫੋਨ !ਵੇਖੋ ਕਮਾਲ ਦੇ ਫੀਚਰ !
India

‘ਕੋਲ ਡ੍ਰਿਕ ਬਰੈਂਡ COCA COLA’ ਲਾਂਚ ਕਰ ਰਿਹਾ ਭਾਰਤ ‘ਚ ਹੁਣ ਫੋਨ !ਵੇਖੋ ਕਮਾਲ ਦੇ ਫੀਚਰ !

Coca cola lauched mobile phone

ਫੋਨ ਵਿੱਚ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ

ਬਿਊਰੋ ਰਿਪੋਰਟ : ਤੁਸੀਂ ਹੁਣ ਤੱਕ ਕਈ ਬਰੈਂਡ ਦੇ ਮੋਬਾਈਲ ਫੋਨ ਬਾਜ਼ਾਰ ਵਿੱਚ ਵੇਖੇ ਹੋਣਗੇ । ਜਿਸ ਵਿੱਚ Samsung ਅਤੇ iphone,vivo ਵਰਗੀਆਂ ਕਈ ਕੰਪਨੀਆਂ ਹਨ। ਹੁਣ cola ਕੰਪਨੀ ਦਾ ਫੋਨ ਵੀ ਜਲਦ ਬਾਜ਼ਾਰ ਵਿੱਚ ਉਤਰਨ ਜਾ ਰਿਹਾ ਹੈ । ਦੱਸਿਆ ਜਾ ਰਿਹਾ ਹੈ ਇਸ ਫੋਨ ਨੂੰ ਫਰਵਰੀ ਵਿੱਚ ਭਾਰਤ ਅੰਦਰ ਲਾਂਚ ਕੀਤਾ ਜਾ ਜਾਵੇਗਾ। ਇਸ ਦੇ ਲਈ coca cola ਇੱਕ ਸਮਾਰਟ ਫੋਨ ਕੰਮਨੀ ਦੇ ਨਾਲ ਸਮਝੌਤਾ ਕਰ ਰਿਹਾ ਹੈ ।

ਹਾਲਾਂਕਿ ਕਿਸ ਬਰਾਂਡ ਦੇ ਨਾਲ coca cola ਆਪਣਾ ਫੋਨ ਲਾਂਚ ਕਰੇਗਾ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ । ਪਰ ਖ਼ਬਰਾਂ ਮੁਤਾਬਿਕ Realme 10 4G ਫੋਨ ਕੋਕਾ ਕੋਲਾ ਬਰੈਂਡ ਦੇ ਨਾਲ ਆ ਸਕਦਾ ਹੈ।coca cola ਫੋਨ ਦਾ ਜਿਹੜਾ ਡਿਜ਼ਾਇਤ ਸਾਹਮਣੇ ਆਇਆ ਹੈ ਉਹ ਰੀਅਲਮੀ ਨਾਲ ਮਿਲ ਦਾ ਜੁਲਦਾ ਹੈ । ਦੱਸਿਆ ਜਾ ਰਿਹਾ ਹੈ ਕਿ coca cola ਫੋਨ ਵਿੱਚ ਡਬਲ ਕੈਮਰਾ ਸੈਂਸਰ ਹੋਣਗੇ । ਇਸ ਦੇ ਨਾਲ LED ਫਲੈਸ਼ ਲਾਈਟ ਹੋਵੇਗੀ । ਸਿੱਧੇ ਪਾਸੇ ਆਵਾਜ਼ ਦੇ ਰਾਕਸ ਦਿੱਤੇ ਗਏ ਹਨ । ਫੋਨ ਦੇ EDGE ਰਾਉਂਡ ਹਨ ।

ਇਹ ਹੋਣਗੇ coca cola ਦੇ ਖਾਸ ਫੀਚਰ

coca cola ਨੂੰ ਲਾਲ ਰੰਗ ਦੇ ਨਾਲ ਪੇਸ਼ ਕੀਤਾ ਗਿਆ ਹੈ । ਇਸ ਬਾਰੇ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ । ਜੇਕਰ Realme 10 4G ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ 6.5 ਇੰਚ ਦੀ FHD+AMOLED ਸਕਰੀਨ ਹੋਵੇਗੀ। ਇਸ ਦਾ ਰਿਫਰੈਸ਼ ਰੇਟ 90 HZ ਦਾ ਹੈ । ਇਸ ਫੋਨ ਵਿੱਚ MEDIA TEK HELIO G99 ਪ੍ਰੋਸੈਸਰ ਦਿੱਤਾ ਗਿਆ ਹੈ । ਇਸ ਦੇ ਨਾਲ 8GB RAM ਅਤੇ 128 GB ਤੱਕ ਦੀ ਇੰਟਰਨਲ ਮੈਮੋਰੀ ਦਿੱਤੀ ਗਈ ਹੈ । ਫੋਨ ANDROID 13 ਬੇਸਡ REALME UI ‘ਤੇ ਕੰਮ ਕਰੇਗਾ । ਫੋਨ ਵਿੱਚ 50 ਮੈਗਾਪਿਕਸਲ ਦਾ ਪ੍ਰਾਈਮਰੀ ਕੈਮਰਾ 2MP B AND W ਪੋਟ੍ਰੈਟ ਕੈਮਰੇ ਦੇ ਨਾਲ ਦਿੱਤਾ ਗਿਆ ਹੈ ।

ਇਸ ਦੇ ਫਰੰਟ ਵਿੱਚ ਸੈਲਫੀ ਅਤੇ ਵੀਡੀਓ ਕਾਲ ਦੇ ਲਈ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਇਸ ਦੇ ਨਾਲ ਸਾਇਡ ਮਾਉਂਟੇਡ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ। ਮੋਬਾਈਲ ਵਿੱਚ 3.5MM ਦਾ ਆਡੀਓ ਜੈੱਕ ਵੀ ਦਿੱਤਾ ਗਿਆ ਹੈ, ਜੋ 5000M ਬੈਟਰੀ ਦੇ ਨਾਲ ਮਿਲ ਦਾ ਹੈ ।

Exit mobile version