Punjab

ਮੁੱਖ ਮੰਤਰੀ ਨੇ ਕਾਂਗਰਸੀ ਉਮੀਦਵਾਰ ਬਾਰੇ ਕਹਿ ਵੱਡੀ ਗੱਲ, ਕੱਸਿਆ ਤੰਜ

ਜਲੰਧਰ ਪੱਛਮੀ ਸੀਟ ਲਈ ਚੋਣ ਪ੍ਰਚਾਰ ਆਪਣੇ ਆਖਰੀ ਦੌਰ ‘ਤੇ ਹੈ। ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਆਬਾਦਪੁਰ ਵਾਰਡ ਨੰਬਰ 32 ਵਿੱਚ ਚੋਣ ਰੈਲੀ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਉੱਤੇ ਤੰਜ ਕੱਸਦਿਆਂ ਕਿਹਾ ਕਿ ਉਸ ਭਾਵੇ ਡਿਪਟੀ ਮੇਅਰ ਰਹੇ ਹਨ ਪਰ ਜਲੰਧਰ ਲਈ ਉਨ੍ਹਾਂ ਕੁਝ ਨਹੀਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਸੁਰਿੰਦਰ ਕੌਰ ਤਾਂ ਡਿਪਟੀ ਮੇਅਰ ਰਹਿੰਦਿਆਂ ਹੋਇਆ ਸੀਵਰੇਜ ਦਾ ਟੱਕਣ ਤੱਕ ਨਹੀਂ ਬਦਲਾ ਸਕੀ ਉਹ ਕੀ ਵਿਕਾਸ ਕਰਵਾਉਣਗੇ।

ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਵੋਟ ਪਾਉਣ ਦਾ ਮਤਲਬ ਵੋਟ ਬਰਬਾਦ ਕਰਨਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਜੇਕਰ ਪੈਸੇ ਦੇਣ ਆਏ ਤਾਂ ਲੈ ਲੈਣਾ ਕਿਉਂਕਿ ਉਹ ਵੀ ਤੁਹਾਡੇ ਹੀ ਪੈਸੇ ਹਨ। ਕਿਉਂਕਿ ਕਾਂਗਰਸੀ ਸਾਨੂੰ ਖੁਦ ਕਹਿ ਰਹੇ ਹਨ ਅਸੀਂ ਪੈਸੇ ਵੰਡ ਕੇ ਵੋਟਾਂ ਖਰੀਦਾਂਗੇ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਆਪ ਦੇ ਉਮੀਦਵਾਰ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਇਹ ਤੁਹਾਡੇ ਸਾਰੇ ਕੰਮ ਕਰਨਗੇ।

ਦੱਸ ਦੇਈਏ ਕਿ ਜਲੰਧਰ ਪੱਛਮੀ ਸੀਟ ਲਈ 10 ਜੁਲਾਈ ਨੂੰ ਵੋਟਾਂ ਪੈਣਗੀਆਂ ਅਤੇ 13 ਜੁਲਾਈ ਨੂੰ ਨਤੀਜੇ ਆਉਣਗੇ। 

ਇਹ ਵੀ ਪੜ੍ਹੋ –   ਜੇਲ੍ਹ ‘ਚੋਂ ਬਾਹਰ ਆਏ ਪਤੀ ਨੇ ਪਤਨੀ ਦਾ ਕੀਤਾ ਕਤਲ