The Khalas Tv Blog Punjab ਮੁੱਖ ਮੰਤਰੀ ਤੇ ਸੁਖਪਾਲ ਖਹਿਰਾ ਹੋਏ ਆਹਮਣੇ- ਸਾਹਮਣੇ, ਦੋਵਾਂ ਨੇ ਕੱਸੇ ਇੱਕ ਦੂਜੇ ‘ਤੇ ਤੰਜ
Punjab

ਮੁੱਖ ਮੰਤਰੀ ਤੇ ਸੁਖਪਾਲ ਖਹਿਰਾ ਹੋਏ ਆਹਮਣੇ- ਸਾਹਮਣੇ, ਦੋਵਾਂ ਨੇ ਕੱਸੇ ਇੱਕ ਦੂਜੇ ‘ਤੇ ਤੰਜ

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਉਨ੍ਹਾਂ ਨੂੰ ਪੰਜਾਬੀ ਦਾ ਪੇਪਰ ਦੇਣ ਵਾਲੇ ਬਿਆਨ ਤੋਂ ਬਾਅਦ ਪਲਟਵਾਰ ਕੀਤਾ ਹੈ। ਖਹਿਰਾ ਨੇ ਟਵੀਟ ਕਰਦਿਆਂ ਲਿਖਿਆ ਕਿ ਮੈਨੂੰ ਸੱਚਮੁੱਚ ਸ਼ਰਾਬੀ ਭਗਵੰਤ ਮਾਨ ‘ਤੇ ਤਰਸ ਆਉਂਦਾ ਹੈ ਕਿਉਂਕਿ ਉਸ ਨੂੰ ਖੁਦ ਚੰਡੀਗੜ੍ਹ ਦੇ ਸਪੈਲਿੰਗ ਲਿਖਣੇ ਤੱਕ ਨਹੀਂ ਆਉਂਦੇ। ਖਹਿਰਾ ਨੇ ਲਿਖਿਆ ਕਿ ਭਗਵੰਤ ਮਾਨ ਮੇਰੇ ਵਰਗੇ ਵਿਰੋਧਿਆਂ ਖ਼ਿਲਾਫ਼ ਨਫਰਤ ਦੀ ਭਾਵਨਾ ਰੱਖਦਾ ਹੈ। 

ਖਹਿਰਾ ਨੇ ਲਿਖਿਆ ਕਿ ਭਗਵੰਤ ਮਾਨ ਨੇ ਪੰਜਾਬੀ ਦੇ ਗਲਤ ਸ਼ਬਦ ਬੋਲ ਕੇ ਨਾ ਸਿਰਫ ਇੱਕ ਗਰੀਬ ਵਿਦਿਆਰਥੀ ਹੋਣ ਦਾ ਸਬੂਤ ਦਿੱਤਾ ਬਲਕਿ ਉਸ ਦੀ ਮਾੜੀ ਪਰਵਰਿਸ਼, ਹੀਣ ਭਾਵਨਾ ਅਤੇ ਆਪਣੇ ਵਿਰੋਧੀਆਂ ਲਈ ਨਫ਼ਰਤ ਦਾ ਪ੍ਰਦਰਸ਼ਨ ਵੀ ਕੀਤਾ ਹੈ। ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਮਹਾਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ ਦੇ ਸਮਾਗਮ ਵਿੱਚ ਆਪਣੇ ਵਿਰੋਧੀਆਂ ਖ਼ਿਲਾਫ ਅਜਿਹੀ ਭਾਸ਼ਾ ਵਰਤੀ ਗਈ ਹੈ।

ਜੇਕਰ ਉਸ ਵਿਚ ਥੋੜ੍ਹੀ ਜਿਹੀ ਵੀ ਸ਼ਰਮ ਰਹਿ ਗਈ ਹੈ ਤਾਂ ਉਸ ਨੂੰ ਪੰਜਾਬੀ ਭਾਸ਼ਾ ਦੇ ਮਾਣ-ਸਨਮਾਨ ਨੂੰ ਢਾਹ ਲਾਉਣ ਅਤੇ ਵਿਰੋਧੀਆਂ ਦਾ ਮਜ਼ਾਕ ਉਡਾਉਣ ਵਾਲੇ ਆਪਣੇ ਇਸ  ਘਟੀਆ ਵਤੀਰੇ ਲਈ ਜਨਤਕ ਤੌਰ ‘ਤੇ ਮੁਆਫ਼ੀ ਮੰਗਣੀ ਚਾਹੀਦੀ ਹੈ।

https://x.com/SukhpalKhaira/status/1807038246431719899

ਇਹ ਵੀ ਪੜ੍ਹੋ –  ਪੰਜਾਬ ਕਾਂਗਰਸ ਨੇ ਜਲੰਧਰ ਪੱਛਮੀ ਸੀਟ ਨੂੰ ਜਿੱਤਣ ਲਈ ਕੱਸੀ ਕਮਰ, ਵੜਿੰਗ ਨੇ ਪਾਰਟੀ ਉਮੀਦਵਾਰ ਲਈ ਕੀਤਾ ਪ੍ਰਚਾਰ

 

Exit mobile version