ਸੁਨਾਮ ਵਿੱਚ ਸ਼ ਹੀਦ ਊਧਮ ਸਿੰਘ ਦਾ ਰਾਜ ਪੱਧਰੀ ਪ੍ਰੋਗਰਾਮ ਮਨਾਇਆ ਗਿਆ
‘ਦ ਖ਼ਾਲਸ ਬਿਊਰੋ : ਸੁਨਾਮ ਵਿੱਚ ਸ਼ ਹੀਦ ਊਧਮ ਸਿੰਘ ਦੇ ਸ਼ ਹੀਦੀ ਦਿਹਾੜੇ ਮੌਕੇ ਰਾਜ ਪੱਧਰੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਮਾਨ ਸ਼ਾਮਲ ਹੋਏ। ਉਨ੍ਹਾਂ ਨੇ ਸ਼ਹੀ ਦ ਊਧਮ ਸਿੰਘ ਦੀ ਕੁਰ ਬਾਨੀ ਨੂੰ ਯਾਦ ਕਰਦੇ ਹੋਏ ਐੱਮ ਪੀ ਸਿਮਰਨਜੀਤ ਸਿੰਘ ਮਾਨ ਦਾ ਬਿਨਾਂ ਨਾਂ ਲਏ ਤਿੱਖੇ ਹ ਮਲੇ ਕੀਤੇ।

ਭਗਵੰਤ ਮਾਨ ਨੇ ਕਿਹਾ ਜਿਹੜੇ ਲੋਕਾਂ ਨੇ ਜਨਰਲ ਡਾਇਰ ਨੂੰ ਸਿਰੋਪਾਓ ਪਾਇਆ ਹੈ ਉਸ ਦੀ ਵਜ੍ਹਾ ਕਰਕੇ ਸ਼ ਹੀਦ ਊਧਮ ਸਿੰਘ ਦੀ ਆਤਮਾ ਤੜਪ ਰਹੀ ਹੋਵੇਗੀ। ਉਨ੍ਹਾਂ ਕਿਹਾ ਡਾਇਰ ਨੂੰ ਸਿਰੋਪਾਓ ਪਾ ਕੇ ਅਜਿਹੇ ਲੋਕਾਂ ਨੇ ਜਲ੍ਹਿਆਵਾਲਾ ਬਾਗ਼ ਨੂੰ ਸਹੀ ਠਹਿਰਾਇਆ ਹੈ। CM ਮਾਨ ਨੇ ਕਿਹਾ ਕੁੱਝ ਲੋਕਾਂ ਨੇ ਇਤਿਹਾਸ ਪੜਿਆ ਨਹੀਂ ਹੈ ਅਤੇ ਸ਼ ਹੀਦ ਭਗਤ ਸਿੰਘ ‘ਤੇ ਸਵਾਲ ਚੁੱਕ ਰਹੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਅਸੈਂਬਲੀ ਵਿੱਚ ਬੰ ਬ ਸੁੱਟਣਾ ਸੀ ਤਾਂ ਚੰਦਰ ਸ਼ੇਖਰ ਆਜ਼ਾਦ ਨੇ ਜਿਹੜੀ ਲਿਸਟ ਤਿਆਰ ਕੀਤੀ ਸੀ ਉਸ ਵਿੱਚ ਭਗਤ ਸਿੰਘ ਦਾ ਨਾਂ ਸ਼ਾਮਲ ਨਹੀਂ ਸੀ। ਭਗਤ ਸਿੰਘ ਨੇ ਜ਼ਿਦ ਕਰਕੇ ਇਸ ਵਿੱਚ ਆਪਣਾ ਨਾਂ ਸ਼ਾਮਲ ਕਰਵਾਇਆ ਅਤੇ ਤਰਕ ਦਿੱਤਾ ਕਿ ਜਦੋਂ ਅੰਗਰੇਜ਼ੀ ਹਕੂਮਤ ਉਨ੍ਹਾਂ ਨੂੰ ਫੜੇਗੀ ਅਤੇ ਮੁਕੱਦਮਾ ਚੱਲੇਗਾ ਤਾਂ ਉਹ ਪ੍ਰੈਸ ਦੇ ਸਾਹਮਣੇ ਅੰਗਰੇਜ਼ੀ ਵਿੱਚ ਭਾਰਤ ਦੀ ਆਜ਼ਾਦੀ ਬਾਰੇ ਆਪਣਾ ਪੱਖ ਮਜ਼ਬੂਤੀ ਨਾਲ ਰੱਖ ਸਕਣਗੇ। ਭਗਵੰਤ ਮਾਨ ਨੇ ਸਿਮਰਨਜੀਤ ਸਿੰਘ ਮਾਨ ਦੇ ਸਾਡੂ ‘ਤੇ ਵੀ ਗੰ ਭੀਰ ਇਲ ਜ਼ਾਮ ਲਗਾਏ ਹਨ।

ਕੈਪਟਨ ਅਮਰਿੰਦਰ ਸਿੰਘ ਨੂੰ ਮਾਨ ਨੇ ਘੇਰਿਆ
ਮੁੱਖ ਮੰਤਰੀ ਭਗਵੰਤ ਮਾਨ ਨੇ ਸਿਮਰਨਜੀਤ ਸਿੰਘ ਮਾਨ ਦੇ ਸਾਡੂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘੇਰਿਆ। ਉਨ੍ਹਾਂ ਕਿਹਾ ਮੁਗਲਾ ਤੋਂ ਲੈ ਕੇ ਅੰਗਰੇਜ਼ੀ ਹਕੂਮਤ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੇ ਤਤਕਾਲੀ ਹਕੂਮਤਾਂ ਦੀ ਗੁਲਾਮੀ ਕੀਤੀ ਅਤੇ ਪੰਜਾਬੀਆਂ ਨੂੰ ਸ਼ ਹੀਦ ਕਰਵਾਇਆ। ਉਨ੍ਹਾਂ ਕਿਹਾ ਪਟਿਆਲਾ ਮਹਿਲ ਵਿੱਚ ਹੁਣ ਵੀ ਅੰਗਰੇਜ਼ੀ ਹਕੂਮਤਾਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਪੂਰਵਜਾਂ ਦੀ ਤਸਵੀਰਾਂ ਲੱਗੀਆਂ ਹਨ।

ਸਿਰਫ਼ ਇੰਨਾਂ ਹੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੇਵਾ ਸਿੰਘ ਠੀਕਰੀਵਾਲਾ ਦੀ ਸ਼ਹਾ ਦਤ ਲਈ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਪਟਿਆਲਾ ਰਿਆਸਤ ਨੇ ਹੀ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਸੇ ਵਿੱਚ ਭੁੱਖ ਹੜਤਾਲ ਦੌਰਾਨ ਉਨ੍ਹਾਂ ਦੀ ਮੌ ਤ ਹੋਈ, ਸੀਐੱਮ ਮਾਨ ਨੇ ਦਾਅਵਾ ਕੀਤਾ ਕਿ ਅੰਗਰੇਜ਼ ਜਦੋਂ ਭਗਤ ਸਿੰਘ ਨੂੰ ਫਾਂਸੀ ਦੇ ਰਹੇ ਸਨ ਤਾਂ ਨੌਜਵਾਨਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਕੈਪਟਨ ਦੇ ਪੂਰਵਜ਼ਾਂ ਨੇ ਉਨ੍ਹਾਂ ਨੂੰ ਭਟਕੇ ਹੋਏ ਨੌਜਵਾਨ ਦੱਸਿਆ ਸੀ।