Khetibadi Punjab

ਕਿਸਾਨਾਂ ਦੇ ਨਾਮ ਮੁੱਖ ਮੰਤਰੀ ਮਾਨ ਸੁਨੇਹਾ, ਖੇਤੀ ਲਈ ਕੀਤੇ ਕਈ ਅਹਿਮ ਫ਼ੈਸਲੇ ਦੱਸੇ

CM Mann's big announcement for farmers, insurance will be started soon on soft, cotton and other crops.

ਚੰਡੀਗੜ੍ਹ : ਇੱਕ ਅਪ੍ਰੈਲ ਤੋਂ ਟੇਲ ਐਂਡ ਤੱਕ ਨਹਿਰਾਂ ‘ਚ ਪਾਣੀ ਪਹੁੰਚੇਗਾ। ਨਹਿਰੀ ਪਾਣੀ ਨਾਲ ਨਰਮਾ ਕਾਸ਼ਤਕਾਰਾਂ ਨੂੰ ਫਾਇਦਾ ਮਿਲੇਗਾ। ਪਾਣੀ ਦੀ ਚੋਰੀ ਰੋਕਣ ਲਈ ਡੀਸੀ, ਪੁਲਿਸ ਤੇ ਵਿਜੀਲੈਂਸ ਮੁਸਤੈਦ ਰਹੇਗੀ। 4 ਜ਼ਿਲ੍ਹਿਆਂ ‘ਚ ਮੂੰਗ ਦੀ ਫਸਲ ਨਾ ਲਗਾਉਣ ਦੀ ਸਲਾਹ ਦੇ ਨਾਲ ਬਾਸਮਤੀ ਦੇ ਭਾਅ ਮਾਰਕਫੈੱਡ ਤੈਅ ਕਰੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਨਾਮ ਦਿੱਤੇ ਇੱਕ ਅਹਿਮ ਸੁਨੇਹੇ ਵਿੱਚ ਦਿੱਤਾ ਹੈ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਰਕਾਰ ਨੇ ਖੇਤੀਬਾੜੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਅਹਿਮ ਉਪਰਾਲੇ ਕੀਤੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਧਰਤੀ ਦੇਸ਼ ਦੀ ਸਭ ਤੋਂ ਉਰਜਾਊ ਧਰਤੀ ਹੈ, ਜਿੱਥੇ ਜੋ ਬੀਜੋਗੇ ਉਹੀ ਉੱਗ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਪੰਜਾਬ ਵਿੱਚ ਵੱਖ ਤਰ੍ਹਾਂ ਦੀਆਂ ਫਸਲਾਂ ਦੀ ਖੇਤੀ ਕੀਤਾ ਜਾਂਦੀ ਸੀ ਪਰ ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਨੇ ਵੱਖ ਵੱਖ ਫਸਲਾਂ ਨੂੰ ਛੱਡ ਕੇ ਸਾਰਾ ਧਿਆਨ ਝੋਨੇ ਦੀ ਫਸਲ ਵੱਲ ਕਰਿਆ ਹੋਇਆ ਹੈ।

ਮਾਨ ਨੇ ਕਿਹਾ ਕਿ ਸੂਬੇ ਦੇ ਕਿਸਾਨ ਝੋਨੇ ਦੀ ਫਸਲ ਨੂੰ ਤਰਜੀਹ ਦਿੰਦੇ ਹਨ, ਜਿਸ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਗਈਆਂ ਹਨ। ਜਿਵੇਂ ਕਿ ਬਿਜਲੀ ਦਾ ਪ੍ਰਬੰਧਨ , ਧਰਤੀ ਹੇਠਲੇ ਪਾਣੀ ਦਾ ਹੋਰ ਹੇਠਾਂ ਜਾਣਾ , ਪੰਜਾਬ ਦੀ 80 % ਧਰਤੀ ਡਾਰਕ ਜੋਨ ਦੇ ਵਿੱਚ ਚਲੇ ਜਾਣਾ , ਜਿਸ ਨੂੰ ਬਚਾਉਣਾ ਸਾਡੀ ਜਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਪਰਾਲੀ ਨਾਲ ਸਬੰਧਿਤ ਸਮੱਸਿਆਵਾਂ ਅਤੇ ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਪ੍ਰਦੂਸ਼ਣ ਅਤੇ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਪੈਦਾ ਹੋ ਗਈਆਂ ਹਨ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇੰਨਾਂ ਸਮੱਸਿਆਵਾਂ ਦੇ ਹੱਲ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲ ਦੇ ਅਧਾਰ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਸਿਲਸਿਲੇ ‘ਚ ਚੀਫ ਸੈਕਟਰੀ ਦੀ ਅਗਵਾਈ ਵਿੱਚ ਇੱਕ ਕਮੇਟੀ ਦੀ ਗਠਨ ਵੀ ਕੀਤਾ ਹੈ, ਜੋ ਸੂਬੇ ‘ਚ ਕਿਸਾਨਾਂ ਨਾਲ ਗੱਲ ਕਰਕੇ ਅਤੇ ਵੱਖ ਵੱਖ ਥਾਵਾਂ ‘ਤੇ ਰਿਸਰਚ ਕਰਕੇ ਰਿਪੋਰਟ ਮੁੱਖ ਮੰਤਰੀ ਨੂੰ ਸੌਂਪੇਗੀ ਕਿ ਉਹ ਕਿਹੜੀਆਂ ਫਸਲਾਂ ਨਾਲ ਪਾਣੀ ਦੀ ਘੱਟ ਖਪਤ ਅਤੇ ਕਿਸਾਨ ਦਾ ਖਰਚਾ ਵੀ ਘੱਟ ਹੁੰਦਾ ਹੋਵੇ।

ਮਾਨ ਨੇ ਉਦਹਾਰਨ ਦਿੰਦੇ ਹੋਏ ਕਿਹਾ ਅਜਿਹੀਆਂ ਫਸਲਾਂ ਲਗਾਈਆਂ ਜਾਣ ਜਿੰਨਾਂ ਵਿੱਚ ਖਰਚਾ ਘੱਟ ਹੋਵੇ ਅਤੇ ਮੁਨਾਫਾ ਜ਼ਿਆਦਾ ਹੋਵੇ ਜਿਵੇਂ ਕਿ ਬਾਸਮਤੀ ਦੀ ਫਸਲ , ਨਰਮਾ , ਕਪਾਹ ਅਤੇ ਦਾਲਾ ਆਦਿ ਸ਼ਾਮਲ ਹਨ। ਉਨ੍ਹਾਂ ਨੇ ਕਿਹਾ ਕਿ ਇੰਨਾਂ ਫਸਲਾਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਅਹਿਮ ਕਦਮ ਚੁੱਕ ਰਹੀ ਹੈ ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਰਮੇ ਅਤੇ ਕਪਾਹ ਹੇਠਲੇ ਰਕਬੇ ਨੂੰ ਵਧਾਉਣ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਅਪ੍ਰੈਲ ਤੋਂ ਟੇਲ ਦੇ ਆਖਰ ਤੱਕ ਨਹਿਰਾਂ ‘ਚ ਪਾਣੀ ਪਹੁੰਚੇਗਾ ਤਾਂ ਜੋ ਨਰਮੇ ਅਤੇ ਕਪਾਹ ਹੇਠਲੇ ਰਕਬੇ ਨੂੰ ਵਧਾਇਆ ਜਾਵੇ।

ਉਨਾਂ ਨੇ ਕਿਹਾ ਕਿ ਨਹਿਰੀ ਪਾਣੀ ਨਾਲ ਨਰਮਾ ਕਾਸ਼ਤਕਾਰਾਂ ਨੂੰ ਫਾਇਦਾ ਮਿਲੇਗਾ। ਮਾਨ ਨੇ ਕਿਹਾ ਕਿ ਪਾਣੀ ਦੀ ਚੋਰੀ ਰੋਕਣ ਲਈ ਡੀਸੀ, ਪੁਲਿਸ ਤੇ ਵਿਜੀਲੈਂਸ ਮੁਸਤੈਦ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਰਮੇ ਅਤੇ ਕਪਾਹ ਦੇ ਬੀਜਾਂ ‘ਤੇ 33 % ਸਬਸਿਡੀ ਦੇ ਰਹੀ ਹੈ। ਮਾਨ ਨੇ ਕਿਹਾ ਕਿ ਗੁਲਾਬੀ ਸੁੰਡੀ ਦੇ ਡਰੋਂ ਕਿਸਾਨ ਨਰਮੇ ਅਤੇ ਕਪਾਹ ਦੀ ਫਸਲ ਖੇਤੀ ਕਰਨ ਤੋਂ ਗੁਰੇਜ਼ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਨੂੰ ਖਰਾਬ ਹੋਈ ਨਰਮੇ ਅਤੇ ਕਪਾਹ ਦੀ ਫਸਲ ‘ਤੇ ਆਮ ਆਦਮੀ ਪਾਰਟੀ ਦੀ ਸਰਕਾਰ ਬੀਮਾ ਵੀ ਦੇਵੇਗੀ।

ਬਾਸਮਤੀ ਦੀ ਫਸਲ ‘ਤੇ ਬੋਲਦਿਆਂ ਮਾਨ ਨੇ ਕਿਹਾ ਕਿ ਬਾਸਮਤੀ ਫਸਲ ਨੂੰ ਇਸ ਵਾਰ ਪੰਜਾਬ ਸਰਕਾਰ ਹੋਰ ਜ਼ਿਆਦਾ ਉਤਸ਼ਾਹ ਕਰੇਗੀ। ਉਨਾਂ ਨੇ ਕਿਹਾ ਕਿ ਬਾਸਮਤੀ ਦੇ ਭਾਅ ਮਾਰਕਫੈੱਡ ਤੈਅ ਕਰੇਗੀ । ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਨਿਰਧਾਰਿਤ ਕੀਤਾ ਜਾਂਦਾ ਹੈ ਕਿ ਜੇਕਰ ਬਾਸਮਤੀ ਦੇ ਭਾਅ ਘਟਦੇ ਹਨ ਤਾਂ ਸਰਕਾਰ ਖੁਦ ਕਿਸਾਨਾਂ ਤੋਂ ਫਸਲ ਦੀ ਖਰੀਦ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਮੂੰਗ ਦੀ ਫਸਲ ਨੂ ਉਤਸ਼ਾਹਿਤ ਕਰਨ ਲਈ MSP ਦੇਵੇਗੀ। ਇਸਦੇ ਨਾਲ ਮੁੱਖ ਮੰਤਰੀ ਮਾਨ ਨੇ 4 ਜ਼ਿਲ੍ਹਿਆਂ ( ਬਠਿੰਡਾ , ਮੁਕਤਸਰ , ਮਾਨਸਾ ਅਤੇ ਫਾਜਲਿਕਾ ) ‘ਚ ਮੂੰਗ ਦੀ ਫਸਲ ਨਾ ਲਗਾਉਣ ਦੀ ਸਲਾਹ ਵੀ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਕਿ ਇਸ ਪ੍ਰੋਜੈਕਟ ਨੂੰ ਲਾਗੂ ਕਰਨ ਲਈ 2500 ਕਿਸਾਨ ਮਿੱਤਰ ਨਿਯੁਕਤ ਕੀਤੇ ਜਾਣਗੇ ਅਤੇ ਇਸਤੋਂ ਇਲਾਵਾ 100 ਤੋਂ ਜ਼ਿਆਦਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖੇਤੀਬਾੜੀ ਮਾਹਿਰ ਸੁਪਰਵਾਇਜ਼ਰ ਵੀ ਨਿਯੁਕਤ ਕੀਤੇ ਜਾਣਗੇ, ਜੋ ਕਿਸਾਨਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨਗੇ।